ਨਾਰੀ ਸ਼ਕਤੀ ਦੀ ਮਿਸਾਲ ਦਿੰਦੈ ਇਹ ਪਿੰਡ ਜਿਥੇ ਮਰਦਾਂ 'ਤੇ ਹੈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਦੇ ਸਮੇਂ ਵਿਚ ਅਸੀਂ ਲੋਕਾਂ ਨੂੰ ਗੱਲ ਕਰਦੇ ਹੋਏ ਸੁਣਦੇ ਹਨ ਕਿ ਦੁਨੀਆਂ ਵਿਚ ਹਰ ਥਾਂ ਮਰਦਾਂ ਦਾ ਸ਼ਾਸਨ ਚੱਲ ਰਿਹਾ ਹੈ। ਇਸ ਸਮਾਜ 'ਚ ਮਰਦ ਹੀ ਪ੍ਰਧਾਨ ਹੈ...

A village where men are banned

ਅੱਜ ਦੇ ਸਮੇਂ ਵਿਚ ਅਸੀਂ ਲੋਕਾਂ ਨੂੰ ਗੱਲ ਕਰਦੇ ਹੋਏ ਸੁਣਦੇ ਹਨ ਕਿ ਦੁਨੀਆਂ ਵਿਚ ਹਰ ਥਾਂ ਮਰਦਾਂ ਦਾ ਸ਼ਾਸਨ ਚੱਲ ਰਿਹਾ ਹੈ। ਇਸ ਸਮਾਜ 'ਚ ਮਰਦ ਹੀ ਪ੍ਰਧਾਨ ਹੈ। ਨਾ ਸਿਰਫ਼ ਭਾਰਤ ਸਗੋਂ ਵਿਦੇਸ਼ਾਂ ਵਿਚ ਵੀ ਇਹੀ ਹਾਲਤ ਹੈ। ਇਸ ਤੋਂ ਇਲਾਵਾ ਕਈ ਜਾਂਚ ਵੀ ਕੀਤੇ ਗਏ ਹਨ, ਜਿਨ੍ਹਾਂ ਵਿਚ ਇੰਝ ਹੀ ਨਤੀਜੇ ਸਾਹਮਣੇ ਆਉਂਦੇ ਹਨ ਕੀ ਇਹ ਸੱਭ ਸੌ ਫ਼ੀ ਸਦੀ ਠੀਕ ਹੈ। ਅੰਕੜੇ ਅਪਣੇਆਪ 'ਚ ਠੀਕ ਹੋ ਸਕਦੇ ਹਨ ਕਿਉਂਕਿ ਇਹਨਾਂ ਉਤੇ ਜਾਂਚ ਵੀ ਸਬੰਧਤ ਥਾਵਾਂ 'ਤੇ ਹੀ ਕੀਤੀ ਜਾਂਦੀ ਹੈ। ਇਸਦਾ ਮਤਲਬ ਇਹ ਕਿ ਜਿਸ ਜਗ੍ਹਾ 'ਤੇ ਉਹ ਸਰਵੇ ਹੁੰਦਾ ਹੈ,

ਉਥੇ ਦੇ ਹਿਸਾਬ ਨਾਲ ਅੰਕੜੇ ਠੀਕ ਹੁੰਦੇ ਹਨ ਪਰ ਦੁਨੀਆਂ ਵਿਚ ਕਈ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਅੱਜ ਵੀ ਔਰਤਾਂ ਦਾ ਰਾਜ ਚੱਲਦਾ ਹੈ ਪਰ ਇਸ ਤਰ੍ਹਾਂ ਦੀ ਜਾਂਚ ਉੱਥੇ ਨਹੀਂ ਹੁੰਦੀ। ਜਿਸਦੇ ਚਲਦੇ ਲੋਕਾਂ ਦੇ ਸਾਹਮਣੇ ਉਥੇ ਦੀ ਤਸਵੀਰ ਕਦੇ ਆ ਹੀ ਨਹੀਂ ਪਾਂਦੀ। ਇਨ੍ਹਾਂ ਥਾਵਾਂ ਵਿਚੋਂ ਇਕ ਹੈ ਉਮੋਜਾ ਪਿੰਡ। ਇਹ ਪਿੰਡ ਅਫ਼ਰੀਕੀ ਦੇਸ਼ ਕੀਨੀਆ ਦੇ ਸੰਬੁਰੁ ਕਾਉਂਟੀ ਵਿਚ ਸਥਿਤ ਹੈ। ਇਹ ਇਕ ਅਜਿਹਾ ਪਿੰਡ ਹੈ ਜਿੱਥੇ ਸਿਰਫ਼ ਔਰਤਾਂ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਰਾਜ ਚਲਦਾ ਹੈ। ਇਸ ਪਿੰਡ ਦੀ ਖਾਸੀਅਤ ਹੈ ਕਿ ਇੱਥੇ ਕੋਈ ਮਰਦ ਦਾਖਲ ਨਹੀਂ ਕਰ ਸਕਦਾ।

ਉੱਤਰੀ ਕੀਨੀਆ ਦੇ ਇਸ ਪਿੰਡ ਵਿਚ ਰੋਜਲਿਨਾ ਲਿਆਰਪੋਰਾ ਵੀ ਰਹਿੰਦੀ ਹੈ। ਉਮੋਜਾ ਪਿੰਡ ਵਿਚ ਰਹਿਣ ਵਾਲੀ 18 ਸਾਲ ਦੀ ਰੋਜਲਿਨਾ ਲਿਆਰਪੋਰਾ ਘਰ ਦਾ ਕੰਮ ਕਰਦੀ ਹੈ ਅਤੇ ਰੰਗ - ਬਿਰੰਗੇ ਮੋਤੀਆਂ ਦੀ ਜਵੈਲਰੀ ਬਣਾਉਂਦੀ ਹੈ। ਰੋਜਲਿਨਾ ਦੀ ਉਮਰ ਉਸ ਸਮੇਂ ਸਿਰਫ਼ ਤਿੰਨ ਸਾਲ ਸੀ ਜਦੋਂ ਉਹ ਇੱਥੇ ਆਈ। ਇਥੇ 48 ਔਰਤਾਂ ਦਾ ਇਕ ਸਮੂਹ ਅਪਣੇ ਬੱਚਿਆਂ ਦੇ ਨਾਲ ਪੁਆਲ ਦੀਆਂ ਝੋਪੜੀਆਂ ਵਿਚ ਰਹਿੰਦਾ ਹੈ।

ਇਸ ਪਿੰਡ ਵਿਚ ਮਰਦਾਂ ਉਤੇ ਪਾਬੰਦੀ ਲਗੀ ਹੋਈ ਹੈ। ਜੇਕਰ ਕੋਈ ਮਰਦ ਇੱਥੇ ਦਾਖਲ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿਤੀ ਜਾਂਦੀ ਹੈ। ਉਸਨੂੰ (ਮਰਦ) ਚਿਤਾਵਨੀ ਦਿਤੀ ਜਾਂਦੀ ਹੈ ਕਿ ਉਹ ਅਜਿਹਾ ਦੋਬਾਰ ਨਾ ਕਰੇ। ਜੇਕਰ ਉਹ ਔਰਤਾਂ ਦੇ ਨਾਲ ਛੇੜਛਾੜ ਕਰੇ ਜਾਂ ਫਿਰ ਕੋਈ ਹੋਰ ਅਪਰਾਧ ਕਰੇ ਤਾਂ ਉਸ ਦੇ ਖਿਲਾਫ ਉਚਿਤ ਕਾਰਵਾਈ ਦੀ ਜਾਂਦੀ ਹੈ।