Racism in US: ਅਮਰੀਕਾ ’ਚ ਨਿਜੀ ਤੌਰ ’ਤੇ ਕੀਤਾ ਨਸਲਵਾਦ ਦਾ ਸਾਹਮਣਾ : ਕਾਸ਼ ਪਟੇਲ 

ਏਜੰਸੀ

ਖ਼ਬਰਾਂ, ਕੌਮਾਂਤਰੀ

Racism in US: ਕਾਸ਼ ਪਟੇਲ ਨੂੰ ਐਫ਼.ਬੀ.ਆਈ. ਦੇ ਮੁਖੀ ਵਜੋਂ ਕੀਤਾ ਗਿਆ ਹੈ ਨਾਮਜ਼ਦ

Faced racism personally in America: Kash Patel

 

Racism in US: ਅਮਰੀਕੀ ਰਾਸ਼ਟਰਪਤੀ ਵਲੋਂ ਐੱਫ਼.ਬੀ.ਆਈ. ਮੁਖੀ ਵਜੋਂ ਚੁਣੇ ਗਏ ਕਾਸ਼ ਪਟੇਲ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਵੱਡੇ ਹੋਣ ਦੌਰਾਨ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ। ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਦੇ ਮੁਖੀ ਵਜੋਂ ਨਿਯੁਕਤੀ ਦੀ ਪੁਸ਼ਟੀ ਲਈ ਵੀਰਵਾਰ ਨੂੰ ਸੈਨੇਟ ਦੀ ਨਿਆਂਪਾਲਿਕਾ ਸਬੰਧੀ ਕਮੇਟੀ ਦੇ ਮੈਂਬਰਾਂ ਸਾਹਮਣੇ ਪੇਸ਼ ਹੋਏ  ਪਟੇਲ (44) ਨੂੰ ਸੈਨੇਟਰ ਲਿੰਡਸੇ ਗ੍ਰਾਹਮ ਨੇ ਪੁਛਿਆ ਕਿ ਕੀ ਉਨ੍ਹਾਂ ਨੇ ਕਦੇ ਨਿਜੀ ਤੌਰ ’ਤੇ ਨਸਲਵਾਦ ਦਾ ਸਾਹਮਣਾ ਕੀਤਾ ਹੈ। ਪਟੇਲ ਨੇ ਜਵਾਬ ਦਿਤਾ, “ਬਦਕਿਸਮਤੀ ਨਾਲ, ਹਾਂ ਸੈਨੇਟਰ। ਮੇਰਾ ਪਰਵਾਰ ਇੱਥੇ ਮੇਰੇ ਨਾਲ ਹੈ, ਇਸ ਲਈ ਮੈਂ ਵੇਰਵੇ ਨਹੀਂ ਦੇਣਾ ਚਾਹੁੰਦਾ।’’

ਇਸ ਦੌਰਾਨ ਪਟੇਲ ਦੇ ਮਾਤਾ-ਪਿਤਾ ਸਮੇਤ ਪਰਵਾਰ ਦੇ ਮੈਂਬਰ ਕੈਪੀਟਲ ਹਿੱਲ (ਅਮਰੀਕੀ ਸੰਸਦ ਭਵਨ) ਵਿਖੇ ਮੌਜੂਦ ਸਨ। ਪਟੇਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਯੂਗਾਂਡਾ ਵਿਚ ਈਦੀ ਅਮੀਨ ਦੀ ਤਾਨਾਸ਼ਾਹੀ ਤੋਂ ਭੱਜੇ ਸਨ, ਜਿੱਥੇ 3,00,000 ਮਰਦ, ਔਰਤਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਨਸਲ ਦੇ ਆਧਾਰ ’ਤੇ ਮਾਰ ਦਿਤਾ ਗਿਆ ਸੀ। ਉਨ੍ਹਾਂ ਕਿਹਾ, ‘‘ਮੇਰੀ ਮਾਂ ਮੂਲ ਰੂਪ ਵਿਚ ਤਨਜ਼ਾਨੀਆ ਤੋਂ ਹੈ। ਉਨ੍ਹਾਂ ਨੇ ਭਾਰਤ ਵਿਚ ਪੜ੍ਹਾਈ ਕੀਤੀ, ਮੇਰੇ ਪਿਤਾ ਨੇ ਵੀ ਉੱਥੇ ਹੀ ਪੜ੍ਹਾਈ ਕੀਤੀ ਅਤੇ ਉੱਥੇ ਹੀ ਉਨ੍ਹਾਂ ਦਾ ਵਿਆਹ ਵੀ ਹੋਇਆ। ਉਹ ਬਾਅਦ ਵਿਚ ਨਿਊਯਾਰਕ ਚਲੇ ਗਏ, ਜਿੱਥੇ ਮੇਰਾ ਜਨਮ ਅਤੇ ਪਾਲਣ-ਪੋਸ਼ਣ ਹੋਇਆ। ਪਰਵਾਰ ਵਿਚ ਮੇਰੇ ਪਿਤਾ ਦੇ ਸੱਤ ਭੈਣ-ਭਰਾ ਵੀ ਸ਼ਾਮਲ ਸਨ।’’ ਜੇਕਰ ਪਟੇਲ ਦੀ ਨਿਯੁਕਤੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਹ ਐਫ਼.ਬੀ.ਆਈ. ਦੇ ਪਹਿਲੇ ਹਿੰਦੂ ਅਤੇ ਭਾਰਤੀ-ਅਮਰੀਕੀ ਡਾਇਰੈਕਟਰ ਹੋਣਗੇ।