Russia-Ukraine War : ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ ਸਾਂਝੀ ਕੀਤੀ ਸ਼ੋਸ਼ਲ ਮੀਡੀਆ 'ਤੇ ਪੋਸਟ
ਬੰਕਰ ਵਿਚ ਜੰਮੀ ਬੱਚੀ ਦੀ ਤਸਵੀਰ ਨਾਲ ਲਿਖਿਆ ਭਾਵੁਕ ਸੰਦੇਸ਼ -'ਮੈਨੂੰ ਮਾਣ ਹੈ ਕਿ ਮੈਂ ਤੁਹਾਡੇ ਨਾਲ ਆਪਣੇ ਦੇਸ਼ ਦੀ ਧਰਤੀ 'ਤੇ ਰਹਿ ਰਹੀ ਹਾਂ।'
ਕੀਵ : ਰੂਸ ਵੱਲੋਂ ਯੂਕਰੇਨ 'ਤੇ ਕੀਤੀ ਗਈ ਬੰਬਾਰੀ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੀ ਪੂਰੀ ਤਰ੍ਹਾਂ ਮੈਦਾਨ 'ਚ ਨਿੱਤਰ ਆਏ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਯੂਕਰੇਨ ਛੱਡ ਕੇ ਕਿਤੇ ਨਹੀਂ ਜਾਣਗੇ। ਜ਼ੇਲੇਂਸਕੀ ਨੇ ਐਲਾਨ ਕੀਤਾ ਹੈ ਕਿ ਉਹ ਰਾਜਧਾਨੀ ਕੀਵ ਵਿੱਚ ਆਪਣੇ ਪਰਿਵਾਰ ਨਾਲ ਰਹਿਣਗੇ।
ਜ਼ੇਲੇਨਸਕੀ ਨੇ ਬੀਤੇ ਦਿਨੀ ਨੂੰ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਰੂਸ ਉਨ੍ਹਾਂ ਨੂੰ "ਟਾਰਗੇਟ ਨੰਬਰ ਇੱਕ" ਅਤੇ ਉਸਦੇ ਪਰਿਵਾਰ ਨੂੰ "ਟਾਰਗੇਟ ਨੰਬਰ ਦੋ" ਦੇ ਰੂਪ ਵਿੱਚ ਦੇਖ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਪਤਨੀ ਅਤੇ ਪਹਿਲੀ ਮਹਿਲਾ ਓਲੇਨਾ ਜ਼ੇਲੇਂਸਕਾ ਨੇ ਰਾਜਧਾਨੀ ਕੀਵ ਦੇ ਬੰਕਰ ਵਿੱਚ ਪੈਦਾ ਹੋਏ ਬੱਚੇ ਦੀ ਫੋਟੋ ਇੰਸਟਾਗ੍ਰਾਮ ਉੱਤੇ ਪੋਸਟ ਕਰਦੇ ਹੋਏ ਲਿਖਿਆ ਕਿ ਬੱਚੀ ਦਾ ਜਨਮ ਕੀਵ ਵਿੱਚ ਇੱਕ ਬੰਬ ਪਰੂਫ਼ ਬੰਕਰ ਵਿੱਚ ਹੋਇਆ ਹੈ। ਉਸ ਦਾ ਜਨਮ ਬਿਲਕੁਲ ਵੱਖੋ-ਵੱਖਰੇ ਹਾਲਾਤਾਂ ਵਿਚ ਸ਼ਾਂਤਮਈ ਮਾਹੌਲ ਵਿਚ ਹੋਣਾ ਸੀ ਅਤੇ ਸ਼ਾਂਤ ਮਾਹੌਲ ਇਨ੍ਹਾਂ ਬੱਚਿਆਂ ਨੂੰ ਦੇਖਣਾ ਚਾਹੀਦਾ ਸੀ।
ਜ਼ੇਲੇਂਸਕਾ ਨੇ ਅੱਗੇ ਲਿਖਿਆ ਕਿ ਮੇਰੇ ਪਿਆਰੇ ਦੇਸ਼ ਵਾਸੀਓ! ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਟੀਵੀ 'ਤੇ, ਸੜਕਾਂ 'ਤੇ, ਇੰਟਰਨੈੱਟ 'ਤੇ ਦੇਖ ਰਹੀ ਹਾਂ। ਮੈਂ ਤੁਹਾਡੀਆਂ ਪੋਸਟਾਂ ਅਤੇ ਵੀਡੀਓ ਦੇਖ ਰਹੀ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਤੁਹਾਡੇ ਨਾਲ ਆਪਣੇ ਦੇਸ਼ ਦੀ ਧਰਤੀ 'ਤੇ ਰਹਿ ਰਹੀ ਹਾਂ। ਮੈਨੂੰ ਆਪਣੇ ਪਤੀ ਅਤੇ ਜਨਤਾ ਦੇ ਨਾਲ ਹੋਣ 'ਤੇ ਮਾਣ ਹੈ।
ਓਲੇਨਾ ਜ਼ੇਲੇਂਸਕਾ ਨੇ ਕਿਹਾ ਕਿ ਯੂਕਰੇਨੀਆਂ ਨੇ ਆਪਣੇ ਗੁਆਂਢੀਆਂ ਦੀ ਮਦਦ ਕੀਤੀ। ਉਸਨੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਪਨਾਹ ਦਿੱਤੀ ਜਿਹਨਾਂ ਨੂੰ ਉਸਦੀ ਲੋੜ ਸੀ। ਸੈਨਿਕਾਂ ਅਤੇ ਪੀੜਤਾਂ ਲਈ ਖੂਨਦਾਨ ਕੀਤਾ ਅਤੇ ਦੁਸ਼ਮਣ ਦੇ ਵਾਹਨਾਂ ਦੀ ਆਵਾਜਾਈ ਬਾਰੇ ਵੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸਾਲ 2003 'ਚ ਵੋਲੋਦੀਮੀਰ ਜ਼ੇਲੇਨਸਕੀ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।