Russia-Ukraine War : ਲੱਗ ਸਕਦਾ ਹੈ ਯੁੱਧ 'ਤੇ ਵਿਰਾਮ!, ਭਲਕੇ ਹੋਵੇਗੀ ਰੂਸ-ਯੂਕਰੇਨ ਵਿਚਾਲੇ ਦੂਜੇ ਦੌਰ ਦੀ ਗੱਲਬਾਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੀਤੇ ਦਿਨ ਯਾਨੀ ਸੋਮਵਾਰ ਨੂੰ ਬੇਲਾਰੂਸ ਵਿੱਚ ਰੂਸ-ਯੂਕਰੇਨ ਵਿਚਾਲੇ ਇਤਿਹਾਸਕ ਗੱਲਬਾਤ ਹੋਈ ਸੀ

File photo

ਕੀਵ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਇੱਕ ਵੱਡੀ ਖਬਰ ਆ ਰਹੀ ਹੈ। ਦੋਹਾਂ ਦੇਸ਼ਾਂ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਭਲਕੇ ਹੋਵੇਗੀ। ਇਸ ਵਿੱਚ ਦੋਵੇਂ ਦੇਸ਼ ਜੰਗ ਬਾਰੇ ਗੱਲ ਕਰਨਗੇ। ਇੱਕ ਨਿਊਜ਼ ਏਜੰਸੀ ਮੁਤਾਬਕ ਰੂਸੀ ਨਿਊਜ਼ ਏਜੰਸੀ TASS ਨੂੰ ਰੂਸ ਵਲੋਂ ਜਾਣਕਾਰੀ ਮਿਲੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਭਲਕੇ ਗੱਲਬਾਤ ਹੋਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਯਾਨੀ ਸੋਮਵਾਰ ਨੂੰ ਬੇਲਾਰੂਸ ਵਿੱਚ ਰੂਸ-ਯੂਕਰੇਨ ਵਿਚਾਲੇ ਇਤਿਹਾਸਕ ਗੱਲਬਾਤ ਹੋਈ ਸੀ। ਇਹ ਮੀਟਿੰਗ ਸਾਢੇ ਤਿੰਨ ਘੰਟੇ ਚੱਲੀ। ਇਸ ਗੱਲਬਾਤ 'ਚ ਯੂਕਰੇਨ ਨੇ ਰੂਸ ਤੋਂ ਮੰਗ ਕੀਤੀ ਸੀ ਕਿ ਉਹ ਕ੍ਰੀਮੀਆ ਅਤੇ ਡੋਨਬਾਸ ਸਮੇਤ ਪੂਰੇ ਦੇਸ਼ 'ਚੋਂ ਆਪਣੀ ਫੌਜ ਹਟਾ ਲਵੇ। ਯੂਕਰੇਨ ਨੇ ਬੈਠਕ ਤੋਂ ਬਾਅਦ ਕਿਹਾ ਕਿ ਰੂਸ ਨਾਲ ਗੱਲਬਾਤ 'ਕੁਝ ਫੈਸਲਿਆਂ' 'ਤੇ ਪਹੁੰਚ ਗਈ ਹੈ। 

ਧਿਆਨ ਯੋਗ ਹੈ ਕਿ ਸੋਮਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਵੀ ਹੋਵੇਗੀ। ਮੀਟਿੰਗ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਾਰਤਾਕਾਰ ਆਪੋ-ਆਪਣੇ ਦੇਸ਼ਾਂ ਨੂੰ ਪਰਤ ਗਏ ਸਨ।