Russia-Ukraine War : ਯੂਕਰੇਨ ਬਣ ਸਕਦਾ ਹੈ ਯੂਰਪੀਅਨ ਸੰਘ ਦਾ ਮੈਂਬਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਯੂਰਪੀਅਨ ਸੰਸਦ 'ਚ ਸੰਬੋਧਨ ਤੋਂ ਬਾਅਦ ਮਿਲੀ Standing Ovation

Russia-Ukraine War: Ukraine becomes a member of the European Union

ਬੀਤੇ ਕੱਲ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਲਈ ਕੀਤੀ ਸੀ ਅਪੀਲ 

ਕੀਵ : ਰੂਸ ਵਲੋਂ ਕੀਤੇ ਜਾ ਰਹੇ ਯੂਕਰੇਨ ਦੇ ਹਮਲੇ ਦੌਰਾਨ ਹੁਣ ਯੂਰਪੀਨ ਯੂਨੀਅਨ (ਈ.ਯੂ.) ਨੇ ਯੂਕਰੇਨ ਦੀ ਮੈਂਬਰਸ਼ਿਪ ਨੂੰ ਮਜ਼ਨੂਰੀ ਮਿਲ ਸਕਦੀ ਹੈ ਜਿਸ ਨਾਲ ਯੂਕਰੇਨ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਸਕਦਾ ਹੈ। ਅੱਜ ਰਾਸ਼ਟਰਪਤੀ  ਜ਼ੇਲੇਂਸਕੀ ਨੂੰ ਯੂਰੋਪੀਅਨ ਸੰਦਸ ਵਿਚ ਸੰਬੋਧਨ ਤੋਂ ਬਾਅਦ Standing Ovation ਮਿਲੀ ਅਤੇ ਸਾਰੇ ਮੈਂਬਰਾਂ ਨੇ ਯੂਕਰੇਨ ਦੇ ਹੱਕ ਵਿਚ ਗੱਲ ਕੀਤੀ। ਇਸ ਮੌਕੇ ਉਨ੍ਹਾਂ ਨੇ ਖੜ੍ਹੇ ਹੋ ਕੇ ਤਾੜੀਆਂ ਵੀ ਮਾਰੀਆਂ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਈ.ਯੂ. ਦੀ ਮੈਂਬਰਸ਼ਿਪ ਲਈ ਅਰਜ਼ੀ 'ਤੇ ਦਸਤਖਤ ਕਰ ਜਲਦ ਤੋਂ ਜਲਦ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਉਥੇ ਹੀ ਜ਼ੇਲੇਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਯੂਕਰੇਨ ਯੂਰਪ ਦਾ ਬਰਾਬਰ ਮੈਂਬਰ ਬਣਨ ਲਈ ਵੀ ਲੜ ਰਿਹਾ ਹੈ। 

ਉਨ੍ਹਾਂ ਨੇ ਯੂਰਪੀਅਨ ਯੂਨੀਅਨ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਯੂਰਪ ਦਾ ਬਰਾਬਰ ਮੈਂਬਰ ਬਣਨ ਲਈ ਲੜ ਰਹੇ ਹਾਂ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਅਸੀਂ ਹਰ ਕਿਸੇ ਨੂੰ ਦਿਖਾ ਰਹੇ ਹਾਂ ਕਿ ਅਸੀਂ ਕੀ ਹਾਂ... ਅਸੀਂ ਸਾਬਤ ਕਰ ਦਿੱਤਾ ਹੈ ਕਿ ਘਟੋ-ਘੱਟ, ਅਸੀਂ ਤੁਹਾਡੇ ਵਰਗੇ ਹੀ ਹਾਂ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੀਵ ਢਿੱਲ ਦੇਣ ਲਈ ਤਿਆਰ ਨਹੀਂ ਹੈ ਜਦ ਇਕ ਪੱਖ ਦੂਜੇ ਨੂੰ ਰਾਕੇਟ ਅਤੇ ਹਥਿਆਰਾਂ ਨਾਲ ਨਿਸ਼ਾਨਾ ਬਣਾ ਰਿਹਾ ਹੋਵੇ।

 

 

ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੱਲੋਂ ਯੂਰੋਪੀਅਨ ਯੂਨੀਅਨ (ਈਯੂ) ਵਿੱਚ ਯੂਕਰੇਨ ਦੀ ਮੈਂਬਰਸ਼ਿਪ ਲਈ ਅਰਜ਼ੀ ਦੇਣ ਤੋਂ ਇੱਕ ਦਿਨ ਬਾਅਦ, ਯੂਰਪੀਅਨ ਸੰਸਦ ਨੇ ਅੱਜ ਇਸ ਬੇਨਤੀ ਨੂੰ ਮਨਜ਼ੂਰ ਕਰ ਲਿਆ। ਇਹ ਵਿਕਾਸ ਜ਼ੇਲੇਨਸਕੀ ਦੇ ਸੰਸਦ ਨੂੰ ਸੰਬੋਧਨ ਤੋਂ ਤੁਰੰਤ ਬਾਅਦ ਹੋਇਆ। ਨੈਕਸਟਾ ਟੀਵੀ ਦੇ ਅਨੁਸਾਰ, ਈਯੂ ਨੇ ਯੂਕਰੇਨ ਨੂੰ ਮੈਂਬਰ ਬਣਾਉਣ ਲਈ ਸਹਿਮਤੀ ਦਿੱਤੀ ਹੈ।