ਟਰੰਪ ਨਾਲ ਬਹਿਸ ਤੋਂ ਬਾਅਦ ਜ਼ੈਲੇਂਸਕੀ ਨੇ ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ, ਅਮਰੀਕੀ ਰਾਸ਼ਟਰਪਤੀ ਨਾਲ ਲੰਚ ਵੀ ਨਹੀਂ ਕੀਤਾ
ਮੈਂ ਰਾਸ਼ਟਰਪਤੀ ਟਰੰਪ ਦਾ ਸਨਮਾਨ ਕਰਦਾ ਹਾਂ। ਮੈਂ ਅਮਰੀਕੀ ਲੋਕਾਂ ਦਾ ਸਨਮਾਨ ਕਰਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕੁਝ ਗ਼ਲਤ ਕਿਹਾ-ਜ਼ੈਲੇਂਸਕੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਫ਼ੌਕਸ ਨਿਊਜ਼ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਆਪਣੇ ਅਤੇ ਆਪਣੇ ਅਮਰੀਕੀ ਹਮਰੁਤਬਾ ਦਰਮਿਆਨ ਹੋਈ ਘਟਨਾ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਜ਼ੈਲੇਂਸਕੀ ਨੇ ਕਿਹਾ ਕਿ ਉਹ ਵਿਵਾਦ ਲਈ ਮੁਆਫ਼ੀ ਨਹੀਂ ਮੰਗਣਗੇ, ਪਰ ਉਸ ਨੇ ਇਸ ਘਟਨਾ ਨੂੰ ਕਿਸੇ ਵੀ ਪੱਖ ਲਈ ਚੰਗਾ ਨਹੀਂ ਮੰਨਿਆ।
ਜ਼ੈਲੇਂਸਕੀ ਨੇ ਕਿਹਾ ਕਿ ਜੇਕਰ ਅਮਰੀਕਾ ਆਪਣਾ ਸਮਰਥਨ ਵਾਪਸ ਲੈ ਲੈਂਦਾ ਹੈ ਤਾਂ ਸਾਡੇ ਲਈ ਰੂਸ ਤੋਂ ਯੂਕਰੇਨ ਦਾ ਬਚਾਅ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅਮਰੀਕੀ ਰਾਸ਼ਟਰਪਤੀ ਨਾਲ ਗਰਮ ਬਹਿਸ ਟੈਲੀਵਿਜ਼ਨ 'ਤੇ ਦਿਖਾਈ ਗਈ।
ਜ਼ੈਲੇਂਸਕੀ ਨੇ ਜ਼ੋਰ ਦੇ ਕੇ ਕਿਹਾ, "ਮੈਂ ਰਾਸ਼ਟਰਪਤੀ ਟਰੰਪ ਦਾ ਸਨਮਾਨ ਕਰਦਾ ਹਾਂ। ਮੈਂ ਅਮਰੀਕੀ ਲੋਕਾਂ ਦਾ ਸਨਮਾਨ ਕਰਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕੁਝ ਬੁਰਾ ਕਿਹਾ ਹੈ। ਇੰਟਰਵਿਊ 'ਚ ਜਦੋਂ ਐਂਕਰ ਨੇ ਯੂਕਰੇਨ ਦੇ ਰਾਸ਼ਟਰਪਤੀ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤਾਂ ਜ਼ੈਲੇਂਸਕੀ ਨੇ ਕਿਹਾ, ਨਹੀਂ। “ਇਹ ਅਸਲ ਵਿੱਚ ਮੁਸ਼ਕਲ ਸਥਿਤੀ ਹੈ। ਟਰੰਪ ਨਾਲ ਬਹਿਸ ਤੋਂ ਬਾਅਦ ਜ਼ੈਲੇਂਸਕੀ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕੀਤਾ, ਅਮਰੀਕੀ ਰਾਸ਼ਟਰਪਤੀ ਨਾਲ ਲੰਚ ਵੀ ਨਹੀਂ ਕੀਤਾ।