ਖਾਮੇਨੇਈ ਦੀ ਹੱਤਿਆ ਦੇ ਵਿਰੋਧ ਵਿੱਚ ਕਰਾਚੀ ਵਿੱਚ ਭੀੜ ਨੇ ਅਮਰੀਕੀ ਕੌਂਸਲੇਟ ਦੀ ਕੀਤੀ ਭੰਨਤੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਗੋਲੀਬਾਰੀ ਵਿੱਚ 9 ਦੀ ਮੌਤ

Crowd vandalizes US consulate in Karachi to protest Khamenei's assassination

ਇਸਲਾਮਾਬਾਦ: ਇਰਾਨ ਦੇ ਸਰਵਉੱਚ ਲੀਡਰ ਅਯਾਤੁੱਲਾਹ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਪਾਕਿਸਤਾਨ ਵਿੱਚ ਤਣਾਅ ਵਧ ਗਿਆ ਹੈ। ਕਰਾਚੀ ਵਿੱਚ ਹਿੰਸਕ ਭੀੜ ਨੇ ਅਮਰੀਕੀ ਕੌਂਸਲੇਟ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਨੂੰ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਝੜਪਾਂ ਵਿੱਚ ਘੱਟੋ-ਘੱਟ ਨੌ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਸਿੰਧ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਨੇ ਇਸ ਘਟਨਾ 'ਤੇ ਰਿਪੋਰਟ ਮੰਗੀ ਹੈ ਅਤੇ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਐਤਵਾਰ ਨੂੰ ਐਮ.ਟੀ. ਖ਼ਾਨ ਰੋਡ 'ਤੇ ਅਮਰੀਕੀ ਕੌਂਸਲੇਟ ਵੱਲ ਮਾਰਚ ਕਰ ਰਹੀ ਭੀੜ ਅਤੇ ਪੁਲਿਸ ਵਿਚਕਾਰ ਭਿਆਨਕ ਝੜਪਾਂ ਹੋਈਆਂ। ਇਸ ਵਿੱਚ ਘੱਟੋ-ਘੱਟ ਨੌ ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਹਨ। ਪਾਕਿਸਤਾਨ ਦੇ ਇੱਕ ਟੀਵੀ ਦੀ ਇੱਕ ਰਿਪੋਰਟ ਅਨੁਸਾਰ, ਪ੍ਰਦਰਸ਼ਨਕਾਰੀ ਐਮਟੀ ਖਾਨ ਰੋਡ 'ਤੇ ਕੌਂਸਲੇਟ ਦੇ ਬਾਹਰ ਇਕੱਠੇ ਹੋਏ ਅਤੇ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਪੱਥਰ ਸੁੱਟੇ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਭਾਰੀ ਗੋਲੀਬਾਰੀ ਕੀਤੀ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।