ਲੰਡਨ ਵਿਚ ਘਰ ਨੂੰ ਅੱਗ ਲਗਣ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
ਮ੍ਰਿਤਕਾ ਦੀ ਪਛਾਣ ਕਾਮਿਨੇਨੀ ਸਾਈ ਸ੍ਰੀਕਰ ਵਾਸੀ ਤੇਲੰਗਾਨਾ ਅਤੇ ਗੰਟੀ ਅਭਿਸ਼ੇਕ ਵਾਸੀ ਆਂਧਰਾ ਪ੍ਰਦੇਸ਼ ਵਜੋਂ ਹੋਈ ਹੈ
Two Indian students die in house fire in London
ਲੰਡਨ: ਲੰਡਨ ਦੇ ਕ੍ਰੋਇਡਨ ਇਲਾਕੇ ਵਿਚ 23 ਫ਼ਰਵਰੀ ਨੂੰ ਇਕ ਕਿਰਾਏ ਦੇ ਘਰ ਵਿਚ ਭਿਆਨਕ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਤੀਜਾ ਵਿਦਿਆਰਥੀ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਇਲਾਜ ਲੈ ਰਿਹਾ ਹੈ। ਮ੍ਰਿਤਕਾ ਦੀ ਪਛਾਣ 26 ਸਾਲ ਦੇ ਕਾਮਿਨੇਨੀ ਸਾਈ ਸ੍ਰੀਕਰ (ਨਿਜ਼ਾਮਾਬਾਦ, ਤੇਲੰਗਾਨਾ) ਅਤੇ 28 ਸਾਲ ਦੇ ਗੰਟੀ ਅਭਿਸ਼ੇਕ (ਕਾਕੀਨਾਡਾ, ਆਂਧਰਾ ਪ੍ਰਦੇਸ਼) ਵਜੋਂ ਹੋਈ ਹੈ।
ਸ੍ਰੀਕਰ ਲੰਡਨ ਵਿਚ ਮਾਸਟਰਜ਼ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕਈ ਦਿਨ ਇਲਾਜ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਅਭਿਸ਼ੇਕ ਦੀ ਮੌਤ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਕੇ ਉਤੇ ਹੀ ਹੋ ਗਈ। ਤੀਜਾ ਵਿਦਿਆਰਥੀ ਘਰ ਤੋਂ ਬਚ ਨਿਕਲਿਆ ਪਰ ਜ਼ਖ਼ਮੀ ਹੋ ਗਿਆ। ਲੰਡਨ ਫਾਇਰ ਬਿ੍ਰਗੇਡ ਅਤੇ ਮੈਟਰੋਪੋਲਿਟਨ ਪੁਲਿਸ ਕਾਰਨ ਦੀ ਜਾਂਚ ਕਰ ਰਹੀਆਂ ਹਨ।(ਪੀ.ਟੀ.ਆਈ.)