ਕੱਲ੍ਹ ਧਰਤੀ 'ਤੇ ਡਿਗੇਗਾ ਚੀਨੀ ਸਪੇਸ ਸਕਾਈਲੈਬ ਦਾ ਮਲਬਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਵਲੋਂ ਕਈ ਸਾਲ ਪਹਿਲਾਂ ਪੁਲਾੜ ਵਿਚ ਸਥਾਪਤ ਕੀਤੀ ਚੀਨੀ ਸਪੇਸ ਸਕਾਈਲੈਬ ਤਿਆਗੋਂਗ-1 ਦਾ ਮਲਬਾ ਸੋਮਵਾਰ ਨੂੰ ਧਰਤੀ ਉਤੇ ਡਿਗੇਗਾ।  ਚੀਨੀ...

skylab

ਬੀਜਿੰਗ : ਚੀਨ ਵਲੋਂ ਕਈ ਸਾਲ ਪਹਿਲਾਂ ਪੁਲਾੜ ਵਿਚ ਸਥਾਪਤ ਕੀਤੀ ਚੀਨੀ ਸਪੇਸ ਸਕਾਈਲੈਬ ਤਿਆਗੋਂਗ-1 ਦਾ ਮਲਬਾ ਸੋਮਵਾਰ ਨੂੰ ਧਰਤੀ ਉਤੇ ਡਿਗੇਗਾ।  ਚੀਨੀ ਸਪੇਸ ਏਜੰਸੀ ਨੇ ਇਸ ਸਬੰਧੀ ਅੈਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕਾਈਲੈਬ ਦਾ ਇਹ ਮਲਬਾ ਕੱਲ੍ਹ ਵਾਯੂਮੰਡਲ ਵਿਚ ਦਾਖਲ ਹੋਵੇਗਾ ਪਰ ਇਸ ਦੇ ਡਿੱਗਣ ਦੇ ਸਹੀ ਸਮੇਂ ਅਤੇ ਸਥਾਨ ਦੇ ਬਾਰੇ ਵਿਚ ਹਾਲੇ ਕੋਈ ਪੱਕੀ ਜਾਣਕਾਰੀ ਨਹੀਂ ਹੈ।

 ਏਜੰਸੀ ਵਲੋਂ ਜਾਰੀ ਬਿਆਨ ਮੁਤਾਬਕ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਮਲਬਾ ਕਿਸ ਸਥਾਨ 'ਤੇ ਡਿੱਗੇਗਾ ਪਰ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਇਸ ਦਾ ਮਲਬਾ ਵਾਯੂਮੰਡਲ ਵਿਚ ਦਾਖਲ ਹੋਵੇਗੇ ਤਾਂ ਉਸ ਦਾ ਜ਼ਿਆਦਾਤਰ ਹਿੱਸਾ ਸੜ ਚੁਕਿਆ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਮਲਬੇ ਦਾ ਭਾਰੀ ਟੁੱਕੜਾ ਧਰਤੀ 'ਤੇ ਨਹੀਂ ਪਹੁੰਚ ਸਕੇਗਾ। ਦੱਖਣੀ ਕੋਰੀਆਈ ਗੱਲਬਾਤ ਕਮੇਟੀ ਯੋਨਹਾਪ ਦੇ ਮੁਤਾਬਕ ਮਲਬੇ ਦੇ ਕੱਲ ਸਵੇਰੇ 7:26 ਤੋਂ ਦਿਨ ਵਿਚ 3:26 ਦੇ ਵਿਚਕਾਰ ਵਾਯੂਮੰਡਲ ਵਿਚ ਦਾਖ਼ਲ ਹੋਣ ਦੀ ਉਮੀਦ ਹੈ। 

ਗੌਰਤਲਬ ਹੈ ਕਿ ਚੀਨ ਨੇ ਆਪਣੇ ਅਭਿਲਾਸ਼ੀ ਪਰਮਾਣੂ ਪ੍ਰੋਗਰਾਮ ਨੂੰ ਗਤੀ ਦੇਣ ਲਈ ਸਾਲ 2011 ਵਿਚ 10.4 ਮੀਟਰ ਲੰਬੀ ਇਸ ਪੁਲਾੜ ਗੱਡੀ ਨੂੰ ਸ਼ੁਰੂ ਕੀਤਾ ਸੀ, ਜੋ ਪੁਲਾੜ ਵਿਚ ਡੌਕਿੰਗ ਅਤੇ ਔਰਬਿਟ ਸਹੂਲਤਾਂ ਨੂੰ ਪ੍ਰਦਾਨ ਕਰਦਾ ਸੀ। ਪਹਿਲਾਂ ਇਸ ਨੂੰ ਸਾਲ 2013 ਵਿਚ ਹੀ ਕਿਰਿਆਹੀਣ ਕਰਨ ਦੀ ਯੋਜਨਾ ਸੀ ਪਰ ਬਾਅਦ ਵਿਚ ਇਸ ਨੂੰ ਟਾਲ ਦਿੱਤਾ ਗਿਆ। ਚੀਨ ਨੇ ਬੇਤੇ ਸਾਲ ਕਿਹਾ ਸੀ ਕਿ ਇਹ ਮਲਬਾ ਦਸੰਬਰ 2017 ਦੇ ਅਖੀਰ ਤੱਕ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਵੇਗਾ।