ਬ੍ਰਿਟੇਨ : ISIS ਸਮਰਥਕ ਅਪਣੇ ਮਾਪਿਆਂ ਦੇ ਨਾਂਅ ਦਾ ਲੜਕੀ ਨੇ ਕੀਤਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਵਿਚ ਇਕ 18 ਸਾਲਾ ਲੜਕੀ ਨੇ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ.) ਦਾ ਸਮਰਥਨ ਕਰਨ ਵਾਲੇ ਅਪਣੇ ਮਾਪਿਆਂ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ। ਇਸ...

isis

ਲੰਡਨ : ਬ੍ਰਿਟੇਨ ਵਿਚ ਇਕ 18 ਸਾਲਾ ਲੜਕੀ ਨੇ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ.) ਦਾ ਸਮਰਥਨ ਕਰਨ ਵਾਲੇ ਅਪਣੇ ਮਾਪਿਆਂ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ। ਇਸ ਮਗਰੋਂ ਪਰਿਵਾਰ ਦੇ ਚਾਰੇ ਬੱਚਿਆਂ ਨੂੰ ਸਰਕਾਰੀ ਨਿਗਰਾਨੀ ਵਾਲੇ ਇਕ ਦੇਖਭਾਲ ਕੇਂਦਰ ਵਿਚ ਰਖਿਆ ਗਿਆ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਇੰਗਲੈਂਡ ਵਿਚ ਮਿਡਲੈਂਡਸ ਖੇਤਰ ਵਿਚ ਸੋਮਾਲੀ ਮੂਲ ਦੇ ਪਰਿਵਾਰ ਦੀ ਲੜਕੀ ਨੇ ਚਾਈਲਡ ਲਾਈਨ ਚੈਰਿਟੀ ਨਾਲ ਸੰਪਰਕ ਕਰ ਕੇ ਕਿਹਾ ਕਿ ਉਹ ਅਤੇ ਉਸ ਦੇ ਤਿੰਨ ਭਰਾ ਘਰ ਤੱਕ ਸੀਮਤ ਹਨ ਅਤੇ ਉਹ ਕਦੇ ਸਕੂਲ ਨਹੀਂ ਜਾਂਦੇ। 

ਉਨ੍ਹਾਂ ਨੂੰ ਤਿੰਨ ਹਫ਼ਤਿਆਂ ਵਿਚ ਇਕ ਵਾਰੀ ਬਾਹਰ ਜਾਣ ਦਿੱਤਾ ਜਾਂਦਾ ਹੈ। ਤਿੰਨੇ ਮੁੰਡਿਆਂ ਦੀ ਉਮਰ 10,14 ਅਤੇ 16 ਸਾਲ ਹੈ। ਮਾਮਲਾ ਸਾਹਮਣੇ ਆਉਣ 'ਤੇ ਪੁਲਿਸ ਹਰਕਤ ਵਿਚ ਆ ਗਈ ਹੈ। ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ 10 ਸਾਲਾ ਲੜਕੇ ਨੂੰ ਪੜ੍ਹਾਈ ਵਿਚ ਮੁਸ਼ਕਲ ਆਉਂਦੀ ਹੈ ਅਤੇ ਉਹ ਇੰਨਾ ਡਰਿਆ ਹੋਇਆ ਹੈ ਕਿ ਉਹ ਬੋਲ ਵੀ ਨਹੀਂ ਪਾਉਂਦਾ। ਅਦਾਲਤੀ ਫ਼ੈਸਲੇ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਅਤਿਵਾਦੀ ਹਿੰਸਾ ਦਾ ਸਮਰਥਨ ਕੀਤਾ ਹੈ ਅਤੇ ਬ੍ਰਿਟਿਸ਼ ਵਿਰੋਧੀ, ਗੋਰੇ ਵਿਰੋਧੀ ਨਜ਼ਰੀਏ ਜ਼ਾਹਰ ਕੀਤਾ। ਹਾਲਾਂਕਿ ਬੱਚਿਆਂ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ। ਵਾਈਲਡ ਲਾਈਨ ਦੀ ਬਾਨੀ ਅਤੇ ਪ੍ਰਧਾਨ ਡੇਮ ਈਸਟਰ ਰੈਂਟਜੇਨ ਨੇ ਕਿਹਾ ਕਿ ਮਾਮਲਾ 'ਖਤਰਨਾਕ' ਹੈ ਅਤੇ ਲੜਕੀ ਦੇ ਸਾਹਸ ਦੀ ਪ੍ਰਸ਼ੰਸਾ ਕੀਤੀ। ਉੱਧਰ ਮਾਪਿਆਂ ਨੇ ਅਪਣੇ ਉਪਰ ਲਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਾਨੂੰਨੀ ਕਾਰਨਾਂ ਕਾਰਨ ਉਨ੍ਹਾਂ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ।