ਰੇਡੀਉ ਪੰਜ ਪਾਣੀ ਲੈਸਟਰ ਤੇ ਕਵੀਆਂ ਦਾ ਵਿਸ਼ੇਸ਼ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਡਲੈਂਡ ਦੇ ਪ੍ਰਮੁੱਖ ਸ਼ਹਿਰ ਲੈਸਟਰ ਵਿਚ ਪੰਜਾਬੀ ਸਿੱਖ ਭਾਈਚਾਰੇ ਅਤੇ ਸਥਾਨਕ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਸਿੱਖ ਇਤਿਹਾਸ ਅਤੇ ਕੌਮੀ ਪ੍ਰਚਾਰ ਲਈ ਸ਼ੁਰੂ ਕੀਤੇ ਗਏ..

Poet

ਲੈਸਟਰ (ਯੂ.ਕੇ.), 31 ਜੁਲਾਈ (ਹਰਜੀਤ ਸਿੰਘ ਵਿਰਕ) : ਮਿਡਲੈਂਡ ਦੇ ਪ੍ਰਮੁੱਖ ਸ਼ਹਿਰ ਲੈਸਟਰ ਵਿਚ ਪੰਜਾਬੀ ਸਿੱਖ ਭਾਈਚਾਰੇ ਅਤੇ ਸਥਾਨਕ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਸਿੱਖ ਇਤਿਹਾਸ ਅਤੇ ਕੌਮੀ ਪ੍ਰਚਾਰ ਲਈ ਸ਼ੁਰੂ ਕੀਤੇ ਗਏ ਰੇਡੀਉ 'ਪੰਜ ਪਾਣੀ' 'ਤੇ ਹਰ ਐਤਵਾਰ ਨੂੰ ਅਮੀਰ ਸਿੱਖ ਇਤਿਹਾਸ ਅਤੇ ਸਿੰਘ ਯੋਧਿਆਂ ਨੂੰ ਸਮਰਪਤ ਪੇਸ਼ ਹੋਣ ਵਾਲੇ ਪੰਥਕ ਕਵੀ ਦਰਬਾਰ ਦੇ ਸਮੂਹ ਸਾਹਿਤਕਾਰਾਂ ਤੇ ਕਵੀਆਂ ਨੂੰ ਬਲਵੰਤ ਸਿੰਘ ਲਿਤਰਾਂਵਾਲਿਆਂ ਵਲੋਂ ਅਪਣੀ ਪੋਤਰੀ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਵਿਚ ਪ੍ਰਸਿੱਧ ਕਵੀ ਸੁਖਵਿੰਦਰ ਸਿੰਘ ਗਿੱਲ, ਪੰਥਕ ਕਵੀ  ਮੁਹਿੰਦਰਪਾਲ ਸਿੰਘ, ਜੁਝਾਰੂ ਸਿੰਘ ਦੀਆਂ ਰਚਨਾਵਾਂ ਲਿਖਣ ਵਾਲੇ ਦਰਸ਼ਨ ਸਿੰਘ ਕੰਗ ਅਤੇ ਸਾਹਿਤਕ ਕਵੀ ਗੁਰਮੀਤ ਸਿੰਘ ਸੰਧੂ ਦਾ ਸਿਰੋਪਾਉ ਅਤੇ ਗੁਰਬਾਣੀ ਦੀਆਂ ਦੋ ਸੀਡੀਆਂ ਨਾਲ ਸਨਮਾਨ ਕੀਤਾ ਗਿਆ। ਫੇਸਬੁਕ 'ਤੇ ਇਸ ਪ੍ਰੋਗਰਾਮ ਨੂੰ ਲਾਈਵ ਵਿਖਾਉਣ ਦੀ ਸੇਵਾ ਬਲਜੀਤ ਸਿੰਘ ਅਤੇ ਸਤਨਾਮ ਸਿੰਘ ਨੇ ਕੀਤੀ। ਰੇਡੀਉ ਪੰਜ ਪਾਣੀ ਦੇ ਮੁੱਖ ਸੰਚਾਲਕ ਸੁਖਦੇਵ ਸਿੰਘ ਔਜਲਾ ਨੇ ਸਾਰੇ ਮੁੱਖ ਮਹਿਮਾਨਾਂ ਬਲਵੀਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਢੇਸੀ, ਵੀਰ ਬਲਿਹਾਰ ਸਿੰਘ ਰੰਧਾਵਾ, ਜਸਵੀਰ ਸਿੰਘ ਵਿਲਨਹਾਲ, ਜਰਨੈਲ ਸਿੰਘ ਪ੍ਰਭਾਕਰ ਵਿਲਨਹਾਲ, ਤਾਰਾ ਸਿੰਘ ਤਾਰਾ ਨਿਊਕਾਸਲ ਆਦਿ ਦਾ ਧਨਵਾਦ ਕੀਤਾ।