ਪਾਕਿ ਫ਼ੌਜ ਮੁਖੀ ਸਾਂਸਦਾਂ ਨੂੰ ਕੰਟਰੋਲ ਰੇਖਾ 'ਤੇ ਸਥਿਤੀ ਬਾਰੇ ਦੇਣਗੇ ਜਾਣਕਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਗਲੇ ਹਫ਼ਤੇ ਸਾਂਸਦਾਂ ਨੂੰ ਭਾਰਤ ਨਾਲ ਹਾਲ ਹੀ ਵਿਚ ਵਧੀ ਤਲਖ਼ੀ ਤੋਂ ਬਾਅਦ ਕੰਟਰੋਲ ਰੇਖਾ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ

General Qamar Javed Bajwa

ਇਸਲਾਮਾਬਾਦ : ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਗਲੇ ਹਫ਼ਤੇ ਸਾਂਸਦਾਂ ਨੂੰ ਭਾਰਤ ਨਾਲ ਹਾਲ ਹੀ ਵਿਚ ਵਧੀ ਤਲਖ਼ੀ ਤੋਂ ਬਾਅਦ ਕੰਟਰੋਲ ਰੇਖਾ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ। ਮੀਡੀਆ ਖ਼ਬਰਾਂ ਵਿਚ ਐਤਵਾਰ ਨੂੰ ਇਹ ਜਾਣਕਾਰੀ ਦਿਤੀ ਗਈ। ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ 4 ਅਪ੍ਰੈਲ ਨੂੰ ਰਾਵਲਪਿੰਡੀ ਦੇ ਜਨਰਲ ਹੈੱਡਕੁਆਰਟਰ (ਜੀ. ਐਚ. ਕਿਊ) ਵਿਚ ਬਾਜਵਾ ਸੰਸਦ ਮੈਂਬਰਾਂ ਨੂੰ ਜਾਣਕਾਰੀ ਦੇਣਗੇ।

 ਇਸ ਬੈਠਕ ਵਿਚ ਨੈਸ਼ਨਲ ਅਸੈਂਬਲੀ ਅਤੇ ਸੈਨੇਟ ਆਨ ਡਿਫ਼ੈਂਸ ਦੀ ਸਥਾਈ ਕਮੇਟੀ ਦੇ ਮੈਂਬਰ ਹਿੱਸਾ ਲੈਣਗੇ।  ਬੀਤੇ ਇਕ ਮਹੀਨੇ ਵਿਚ ਫ਼ੌਜ ਮੁਖੀ ਇਸ ਤਰ੍ਹਾਂ ਦੀ ਬ੍ਰੀਫ਼ਿੰਗ ਕਰਨ ਜਾ ਰਹੇ ਹਨ। ਨੈਸ਼ਨਲ ਅਸੈਂਬਲੀ ਸਕੱਤਰੇਤ ਵਲੋਂ ਜਾਰੀ ਇਕ ਨੋਟੀਫ਼ਿਕੇਸ਼ਨ ਮੁਤਾਬਕ ਨੈਸ਼ਨਲ ਅਸੈਂਬਲੀ ਕਮੇਟੀ ਦੇ ਪ੍ਰਧਾਨ ਅਮਜ਼ਦ ਅਲੀ ਖਾਨ, ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਦੇ ਵਫ਼ਦ ਦੀ ਅਗਵਾਈ ਕਰਨਗੇ। ਰਖਿਆ ਮੰਤਰੀ ਪਰਵੇਜ਼ ਖਟਕ ਨੂੰ ਵੀ ਬੈਠਕ 'ਚ ਸੱਦਾ ਦਾ ਗਿਆ ਹੈ। (ਪੀਟੀਆਈ)