ਰੂਸ ਦੀ ਚਿਤਾਵਨੀ, ਵੈਨੇਜ਼ੁਏਲਾ ਨੂੰ ਨਾ ਧਮਕਾਵੇ ਅਮਰੀਕਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਨੇ ਅਮਰੀਕਾ ਨੂੰ ਵੈਨੇਜ਼ੁਏਲਾ ਦੇ ਅੰਦਰੂਨੀ ਮਾਮਲਿਆਂ 'ਚ ਹੋਰ ਦਖ਼ਲ ਨਾ ਦੇਣ ਦੀ ਚਿਤਾਵਨੀ ਦਿਤੀ ਹੈ, ਜਿਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ

Russia warns not to threaten Venezuela

ਮਾਸਕੋ : ਰੂਸ ਨੇ ਅਮਰੀਕਾ ਨੂੰ ਵੈਨੇਜ਼ੁਏਲਾ ਦੇ ਅੰਦਰੂਨੀ ਮਾਮਲਿਆਂ 'ਚ ਹੋਰ ਦਖ਼ਲ ਨਾ ਦੇਣ ਦੀ ਚਿਤਾਵਨੀ ਦਿਤੀ ਹੈ, ਜਿਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਰੂਸ ਦਖਣੀ ਅਮਰੀਕੀ ਦੇਸ਼ 'ਤੇ ਫੌਜੀ ਕਾਰਵਾਈ ਕਰ ਸਕਦਾ ਹੈ। ਸਮਾਚਾਰ ਏਜੰਸੀ ਸ਼ਿੰਹੂਆ ਮੁਤਾਬਕ ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰੀ ਮਰੀਆ ਜਾਖਾਰੋਵਾ ਨੇ ਸਨਿਚਰਵਾਰ ਨੂੰ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਅਮਰੀਕਾ ਵੈਨੇਜ਼ੁਏਲਾ ਨੂੰ ਧਮਾਉਣ, ਉਸ ਦੀ ਅਰਥਵਿਵਸਥਾ ਨੂੰ ਬਰਬਾਦ ਕਰਨਾ ਅਤੇ ਉਸ ਨੂੰ ਗ੍ਰਹਿ ਯੁਧ ਵਲ ਕਰਨ ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦਾ ਖੁਲ੍ਹਾ ਉਲੰਘਣ ਹੈ।

 ਉਨਾਂ ਨੇ ਦੁਹਰਾਉਂਦੇ ਹੋਏ ਆਖਿਆ ਕਿ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਇਨ੍ਹਾਂ ਦੋਸ਼ਾਂ ਦੇ ਉਲਟ ਰੂਪ ਵੈਨੇਜ਼ੁਏਲਾ 'ਚ ਜਾਣ-ਬੁਝ ਕੇ ਫੌਜੀਆਂ ਦੀ ਮੌਜੂਦਗੀ ਨਹੀਂ ਕਰ ਰਿਹਾ। ਮੀਡੀਆ ਰਿਪੋਰਟ ਮੁਤਾਬਕ, ਰੂਸੀ ਹਵਾਈ ਫੌਜ ਦੇ 2 ਜਹਾਜ਼ 23 ਮਾਰਚ ਨੂੰ ਕਰੀਬ 100 ਫੌਜੀਆਂ ਅਤੇ 35 ਟਨ ਸਮਾਨ ਲੈ ਕੇ ਵੈਨੇਜ਼ੁਏਲਾ ਪਹੁੰਚੇ ਸਨ। ਜਾਖਾਰੋਵਾ ਨੇ ਕਿਹਾ ਕਿ ਰੂਸ ਵਲੋਂ ਵੈਨੇਜ਼ੁਏਲਾ 'ਚ ਕਿਸੇ ਫੌਜੀ ਅਭਿਆਨ ਦਾ ਸੰਚਾਲਨ ਕਰਨ ਦੇ ਕਿਆਸ ਬਿਲਕੁਲ ਬੇਬੁਨਿਆਦ ਹਨ।

ਉਨ੍ਹਾਂ ਆਖਿਆ ਕਿ ਵੈਨੇਜ਼ੁਏਲਾ ਨੂੰ ਕਾਨੂੰਨੀ ਸਹਿਯੋਗ ਦੇਣ ਨੂੰ ਲੈ ਕੇ ਅਮਰੀਕਾ ਦਾ ਰੂਸ ਨੂੰ ਪਾਬੰਦੀਆਂ ਨਾਲ ਡਰਾਉਣ ਦੇ ਯਤਨ ਹਾਸੋਹੀਣੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨਾਂ ਸਾਰਿਆਂ ਦੇ ਬਾਵਜੂਦ, ਰੂਸ ਵੈਨੇਜ਼ੁਏਲਾ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਗੱਲ ਕਰਨ ਦਾ ਯਤਨ ਕਰੇਗਾ। ਜਾਖਾਰੋਵਾ ਨੇ ਆਖਿਆ ਕਿ ਅਸੀਂ ਆਪਣੇ ਦੇਸ਼ ਨੂੰ ਆਪਣੀਆਂ ਨਿਜੀ ਇੱਛਾਵਾਂ ਤੋਂ ਉੱਪਰ ਰੱਖਣ ਵਾਲੀਆਂ ਵੈਨੇਜ਼ੁਏਲਾ ਦੀਆਂ ਸਾਰੀਆਂ ਸਿਆਸੀ ਤਾਕਤਾਂ ਨਾਲ ਆਪਸ 'ਚ ਗਲਬਾਤ ਕਰਨ ਦਾ ਜ਼ਿਕਰ ਕਰਦੇ ਹਨ। ਅਸੀਂ ਇਸ 'ਚ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ।     (ਪੀਟੀਆਈ)