ਕੈਨੇਡਾ ਤੋਂ ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲਾ ਭਾਰਤੀ ਪਰਿਵਾਰ ਨਦੀ 'ਚ ਡੁੱਬਿਆ, 8 ਮੌਤਾਂ
ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ
ਨਿਊਯਾਰਕ : ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਸੇਂਟ ਲਾਰੈਂਸ ਨਦੀ ਵਿਚ ਡੁੱਬਣ ਵਾਲੇ ਅੱਠ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਭਾਰਤੀ ਪਰਿਵਾਰ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਕੈਨੇਡੀਅਨ ਕੋਸਟ ਗਾਰਡ ਦੁਆਰਾ ਖੋਜ ਮੁਹਿੰਮ ਦੌਰਾਨ ਕਿਊਬਿਕ ਦੇ ਇੱਕ ਦਲਦਲੀ ਖੇਤਰ ਵਿੱਚ ਵੀਰਵਾਰ ਦੁਪਹਿਰ ਨੂੰ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ ਸ਼ੁਕਰਵਾਰ ਨੂੰ 2 ਹੋਰ ਲਾਸ਼ਾਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ: ਮਹੀਨੇ ਦੇ ਪਹਿਲੇ ਦਿਨ ਆਮ ਆਦਮੀ ਨੂੰ ਰਾਹਤ, ਕਮਰਸ਼ੀਅਲ ਸਿਲੰਡਰ ਦੀ ਕੀਮਤ 91.50 ਰੁਪਏ ਘਟੀ
ਅਕਵੇਸਨੇ ਮੋਹੌਕ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਲੀ-ਐਨ ਓਬ੍ਰਾਇਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਜਿਨ੍ਹਾਂ 8 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਹ ਦੋ ਪਰਿਵਾਰਾਂ ਦੇ ਦੱਸੇ ਜਾਂਦੇ ਹਨ। ਇੱਕ ਰੋਮਾਨੀਅਨ ਮੂਲ ਦਾ ਹੈ ਅਤੇ ਦੂਜਾ ਭਾਰਤੀ ਮੂਲ ਦਾ ਹੈ।''
ਇਹ ਵੀ ਪੜ੍ਹੋ: ਅੱਜ ਤੋਂ ਹੋਣ ਜਾ ਰਹੇ ਵੱਡੇ ਬਦਲਾਅ, ਤੁਹਾਡੀ ਜੇਬ ’ਤੇ ਪਵੇਗਾ ਸਿੱਧਾ ਅਸਰ
ਰੋਮਾਨੀਆ ਦੇ ਪਰਿਵਾਰ ਦਾ ਮਾਸੂਮ ਬੱਚਾ ਅਜੇ ਤੱਕ ਨਹੀਂ ਮਿਲਿਆ ਹੈ। ਅਸੀਂ ਉਸ ਦੀ ਭਾਲ ਜਾਰੀ ਰੱਖਾਂਗੇ। ਮੰਨਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੀਆਂ ਲਾਸ਼ਾਂ ਵਿੱਚੋਂ ਇੱਕ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੈ। ਬੱਚੇ ਦੀ ਲਾਸ਼ ਇੱਕ ਰੋਮਾਨੀਅਨ ਪਰਿਵਾਰ ਨਾਲ ਸਬੰਧਤ ਕੈਨੇਡੀਅਨ ਪਾਸਪੋਰਟ ਨਾਲ ਮਿਲੀ ਸੀ। ਫਿਲਹਾਲ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।