ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ 50 ਸਾਲ ਦਾ ਰਿਕਾਰਡ, ਇੱਕ ਸਾਲ ਦੌਰਾਨ ਮਹਿੰਗਾਈ 'ਚ ਹੋਇਆ 35.37 ਫ਼ੀਸਦੀ ਵਾਧਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਲਗਭਗ ਦੁੱਗਣੀ ਹੋਈ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ

Representational Image

ਸ਼ਹਿਰੀ ਖੇਤਰ ਦੇ ਮੁਕਾਬਲੇ ਪਿੰਡਾਂ 'ਚ ਹੋਇਆ ਜ਼ਿਆਦਾ ਵਾਧਾ 
ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਉੱਥੇ ਮਹਿੰਗਾਈ ਨੂੰ ਲੈ ਕੇ ਸ਼ਨੀਵਾਰ ਨੂੰ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ। ਅੰਕੜਾ ਵਿਭਾਗ ਨੇ ਦੱਸਿਆ ਹੈ ਕਿ ਮਾਰਚ 2022 ਤੋਂ ਮਾਰਚ 2023 ਤੱਕ ਪਾਕਿਸਤਾਨ ਵਿੱਚ ਮਹਿੰਗਾਈ 35.37% ਵਧੀ ਹੈ। ਜੋ ਕਿ 1965 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਹੈ।

ਇਸ ਦੇ ਨਾਲ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਚੀਨ ਨੇ ਪਾਕਿਸਤਾਨ ਨੂੰ 16,000 ਕਰੋੜ ਰੁਪਏ ਦਾ ਕਰਜ਼ਾ ਮੋੜਨ ਲਈ ਦਿੱਤਾ ਸਮਾਂ ਵਧਾ ਦਿੱਤਾ ਹੈ। ਇਹ ਜਾਣਕਾਰੀ ਖੁਦ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਦਿੱਤੀ ਹੈ।

ਪੜ੍ਹੋ ਪੂਰੀ ਖ਼ਬਰ :  ਭਾਜਪਾ ਆਗੂ ਤਰੁਣ ਚੁੱਘ ਨੇ ਕੈਬਨਿਟ ਮੰਤਰੀ ਖ਼ਿਲਾਫ਼ ਮੁੱਖ ਚੋਣ ਕਮਿਸ਼ਨਰ ਤੇ ਰਾਜਪਾਲ ਨੂੰ ਲਿਖੀ ਚਿੱਠੀ

ਪਾਕਿਸਤਾਨ 'ਚ ਪਿਛਲੇ ਇਕ ਸਾਲ 'ਚ ਮਹਿੰਗਾਈ ਦਾ ਸਭ ਤੋਂ ਜ਼ਿਆਦਾ ਅਸਰ ਭੋਜਨ, ਟਰਾਂਸਪੋਰਟ ਅਤੇ ਸ਼ਰਾਬ 'ਤੇ ਪਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ 47.2% ਦਾ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ ਟਰਾਂਸਪੋਰਟ 54.9% ਮਹਿੰਗਾ ਹੋ ਗਿਆ ਹੈ, ਸ਼ਰਾਬ ਦੀਆਂ ਕੀਮਤਾਂ ਵਿੱਚ ਵੀ 50% ਦਾ ਵਾਧਾ ਦਰਜ ਕੀਤਾ ਗਿਆ ਹੈ। ਪਾਕਿਸਤਾਨ ਵਿੱਚ ਮਹਿੰਗਾਈ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਤੇਜ਼ੀ ਨਾਲ ਵਧੀ ਹੈ। ਪਿੰਡਾਂ ਵਿੱਚ ਪਿਛਲੇ ਇੱਕ ਸਾਲ ਵਿੱਚ ਮਹਿੰਗਾਈ 38.8% ਵਧੀ ਹੈ, ਜਦੋਂ ਕਿ ਸ਼ਹਿਰਾਂ ਵਿੱਚ ਇਹ 32% ਵਧੀ ਹੈ। ਰਿਪੋਰਟਾਂ ਅਨੁਸਾਰ ਪਿੰਡ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਕੀਮਤ ਦੁੱਗਣੀ ਹੋ ਗਈ ਹੈ।

ਕਈ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਹੁਣ ਹਾਈਪਰ ਇੰਫਲੇਸ਼ਨ ਵੱਲ ਵਧ ਰਿਹਾ ਹੈ। ਅਸਲ ਵਿੱਚ, ਹਾਈਪਰ ਇਨਫਲੇਸ਼ਨ ਉਹ ਸਥਿਤੀ ਹੈ ਜਦੋਂ ਚੀਜ਼ਾਂ ਦੀ ਕੀਮਤ ਦੁੱਗਣੀ ਹੋ ਜਾਂਦੀ ਹੈ।

ਇਸ ਦੇ ਨਾਲ ਹੀ ਰਮਜ਼ਾਨ ਦਾ ਮਹੀਨਾ ਹੋਣ ਕਾਰਨ ਲੋਕ ਪਹਿਲਾਂ ਨਾਲੋਂ ਜ਼ਿਆਦਾ ਖਰੀਦਦਾਰੀ ਕਰ ਰਹੇ ਹਨ। ਜਿਸ ਕਾਰਨ ਮੰਗ ਅਤੇ ਸਪਲਾਈ ਵਿੱਚ ਪਾੜਾ ਵਧ ਗਿਆ ਹੈ। ਇਸ ਕਾਰਨ ਮਹਿੰਗਾਈ ਵੀ ਵਧੀ ਹੈ।

ਚੀਨ ਨੇ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ 16,000 ਕਰੋੜ ਰੁਪਏ ਦਾ ਕਰਜ਼ਾ ਮੋੜਨ ਲਈ ਹੋਰ ਸਮਾਂ ਦਿੱਤਾ ਹੈ। ਪਹਿਲਾਂ ਦੀ ਸਮਾਂ ਸੀਮਾ ਮੁਤਾਬਕ ਪਾਕਿਸਤਾਨ ਨੂੰ ਇਹ ਕਰਜ਼ਾ ਪਿਛਲੇ ਹਫ਼ਤੇ ਤੱਕ ਚੁਕਾਉਣਾ ਸੀ। ਹਾਲਾਂਕਿ ਚੀਨ ਦੀ ਸਰਕਾਰ ਅਤੇ ਉਥੋਂ ਦੇ ਬੈਂਕ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।