ਆਕਲੈਂਡ ਕੌਂਸਲ ਵਲੋਂ 11.5 ਸੈਂਟ ਪ੍ਰਤੀ ਲੀਟਰ ਨੂੰ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੇਬਰ ਸਰਕਾਰ ਵੱਲੋਂ ਪਹਿਲੀ ਜੁਲਾਈ ਮਹੀਨੇ ਆਕਲੈਂਡ ਵਾਸੀਆਂ ਉਤੇ 'ਫਿਊਲ ਟੈਕਸ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਪ੍ਰਤੀ ਵਿਅਕਤੀ ਉਤੇ ਸਾਲਾਨਾ 700 ਡਾਲਰ...

Auckland Council approves 11.5 cent per litre fuel tax for consultation

ਆਕਲੈਂਡ, 1 ਮਈ  (ਹਰਜਿੰਦਰ ਸਿੰਘ ਬਸਿਆਲਾ) - ਲੇਬਰ ਸਰਕਾਰ ਵੱਲੋਂ ਪਹਿਲੀ ਜੁਲਾਈ ਮਹੀਨੇ ਆਕਲੈਂਡ ਵਾਸੀਆਂ ਉਤੇ 'ਫਿਊਲ ਟੈਕਸ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਪ੍ਰਤੀ ਵਿਅਕਤੀ ਉਤੇ ਸਾਲਾਨਾ 700 ਡਾਲਰ ਦਾ ਹੋਰ ਭਾਰ ਪਏਗਾ। ਇਹ ਟੈਕਸ ਪੁਰਾਣੇ ਅਤੇ ਨਵੇਂ ਸਰਕਾਰੀ ਅਤੇ ਕੌਂਸਲ ਦੇ ਕੰਮਾਂ ਨੂੰ ਨੇਪਰੇ ਚਾੜਨ ਵਾਸਤੇ ਵਰਤਿਆ ਜਾਣਾ ਹੈ।

ਇਸ ਟੈਕਸ ਦਾ ਜਿੱਥੇ ਲੋਕ ਵੀ ਵਿਰੋਧ ਕਰ  ਰਹੇ ਹਨ ਉਥੇ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਨੇ ਐਲਾਨ ਕਰ ਦਿੱਤਾ ਹੈ ਕਿ 2020 ਦੇ ਵਿਚ ਉਨਾਂ ਦੀ ਸਰਕਾਰ ਆਉਣ ਉਤੇ ਇਹ ਟੈਕਸ ਹਟਾ ਲਿਆ ਜਾਵੇਗਾ। ਵਰਨਣਯੋਗ ਹੈ ਕਿ ਆਕਲੈਂਡ ਕੌਂਸਿਲ ਵੱਲੋਂ ਇਸ ਫਿਊਲ ਟੈਕਸ ਦੇ ਹੱਕ ਦੇ ਵਿਚ ਵੋਟਿੰਗ ਰਾਹੀਂ ਹਰੀ ਝੰਡੀ ਦੇ ਦਿਤੀ ਗਈ ਹੈ ਕਿ ਆਉਂਦੇ 10 ਸਾਲਾਂ ਦੇ ਲਈ ਫਿਊਲ ਟੈਕਸ ਲਗਾਇਆ ਜਾਵੇ।

ਇਹ ਟੈਕਸ 11.5 ਸੈਂਟ ਪ੍ਰਤੀ ਲੀਟਰ ਹੋਵੇਗਾ ਜੋ ਕਿ ਪੈਟਰੋਲ ਅਤੇ ਡੀਜ਼ਲ ਉਤੇ ਲਾਗੂ ਹੋਵੇਗਾ। ਇਸ ਟੈਕਸ ਦੇ ਨਾਲ 150 ਮਿਲੀਅਨ ਡਾਲਰ ਪ੍ਰਤੀ ਸਾਲ ਕਮਾਇਆ ਜਾਵੇਗਾ।  ਲੋਕਾਂ ਦੀ ਕੀ ਰਾਏ ਹੈ? ਇਸ ਬਾਰੇ 14 ਮਈ ਤੱਕ ਸਬਮਿਸ਼ਨਾਂ ਮੰਗੀਆਂ ਗਈਆਂ ਹਨ।