ਓਟਾਵਾ ਦੇ ਲਿਟਲ ਇਟਲੀ ਸ਼ਹਿਰ 'ਚ ਇਮਾਰਤ ਨੂੰ ਲੱਗੀ ਅੱਗ
ਉਸਾਰੀ ਅਧੀਨ 26 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗੀ
Ottava
ਓਟਾਵਾ — ਸੋਮਵਾਰ ਸਵੇਰੇ ਓਟਾਵਾ ਦੇ ਲੀਟਲ ਇਟਲੀ ਸ਼ਹਿਰ 'ਚ ਇਕ ਉਸਾਰੀ ਅਧੀਨ 26 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ, ਪ੍ਰਾਪਤ ਜਾਣਕਾਰੀ ਅਨੁਸਾਰ ਇਮਾਰਤ ਦੇ ਉਸਾਰੀ ਅਧੀਨ ਹੋਣ ਕਰਕੇ ਕਾਮੇ ਵੀ ਇਮਾਰਤ ਅੰਦਰ ਮੌਜੂਦ ਸਨ ਅਤੇ ਕੰਮ ਕਰ ਰਹੇ ਸਨ। ਖ਼ਬਰ ਮਿਲਦੇ ਹੀ ਓਟਾਵਾ ਫਾਇਰ ਬ੍ਰਿਗੇਡ ਦੇ ਲਗਭਗ 50 ਮੁਲਾਜ਼ਮ ਮੌਕੇ 'ਤੇ ਪਹੁੰਚੇ ਗਏ ਅਤੇ ਅੱਗ ਦੇ ਵੱਡੇ ਹਿੱਸੇ ਤੇ ਕਾਬੂ ਪਾ ਲਿਆ।
ਓਟਾਵਾ ਫਾਇਰ ਬ੍ਰਿਗੇਡ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੌਕੇ 'ਤੇ ਪਹੁੰਚੇ ਸਾਡੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਇਮਾਰਤ ਦੀ ਉਸਾਰੀ ਦੇ ਕੰਮ ਨੂੰ ਰੋਕ ਦਿਤਾ ਗਿਆ ਹੈ। ਪੁਲਸ ਅਤੇ ਸਾਡੇ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਂਚ ਕਰ ਰਹੇ ਹਨ।