ਅਮਰੀਕਾ ਨੇ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਲਈ ਸਟੀਲ ਤੇ ਐਲੂਮੀਨੀਅਮ ਨੂੰ ਰੱਖਿਆ ਟੈਰਿਫ ਮੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾੲ੍ਹੀਟ ਹਾਊਸ ਨੇ ਆਖਿਆ ਸੀ ਕਿ ਉਹ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਉਤੇ ਇਹ ਟੈਰਿਫਜ਼ ਨਹੀਂ ਲਾਵੇਗਾ

USA

ਵਾਸਿ਼ੰਗਟਨ, 1 ਮਈ: ਅਮਰੀਕਾ ਨੇ ਇਕ ਹੋਰ ਮਹੀਨੇ ਲਈ ਸਟੀਲ ਤੇ ਐਲੂਮੀਨੀਅਮ ਉਤੇ ਲਾਏ ਜਾਣ ਵਾਲੇ ਟੈਰਿਫ ਨੂੰ ਨਾ ਲਾਉਣ ਦਾ ਫੈਸਲਾ ਲਿਆ ਹੈ।
ਇਹ ਐਲਾਨ ਇਨ੍ਹਾਂ ਟੈਰਿਫਜ਼ ਦੇ ਲਾਗੂ ਹੋਣ ਤੋਂ ਠੀਕ ਪਹਿਲਾਂ ਆਇਆ। ਇਸ ਮੁੱਦੇ ਨਾਲ ਵਪਾਰ ਜੰਗ ਛਿੜਨ ਦੀ ਸੰਭਾਵਨਾ ਵੀ ਪੈਦਾ ਹੋ ਗਈ ਹੈ। ਅਮਰੀਕਾ ਟੈਰਿਫਜ਼ ਲਾਉਣ ਦੇ ਫੈਸਲੇ ਨੂੰ ਪਹਿਲਾਂ ਵੀ ਦੋ ਵਾਰ ਟਾਲ ਚੁਕਿਆ ਹੈ। ਵਾੲ੍ਹੀਟ ਹਾਊਸ ਨੇ ਆਖਿਆ ਸੀ ਕਿ ਉਹ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਉਤੇ ਇਹ ਟੈਰਿਫਜ਼ ਨਹੀਂ ਲਾਵੇਗਾ। ਇਸ ਤੋਂ ਇਲਾਵਾ ਅਮਰੀਕਾ ਜਲਦ ਹੀ ਅਰਜਨਟੀਨਾ, ਆਸਟਰੇਲੀਆ ਤੇ ਬ੍ਰਾਜ਼ੀਲ ਨਾਲ ਸਟੀਲ ਤੇ ਐਲੂਮੀਨੀਅਮ ਸਬੰਧੀ ਸਮਝੌਤਾ ਕਰੇਗਾ। ਇਸ ਤੋਂ ਇਲਾਵਾ ਦੱਖਣੀ ਕੋਰੀਆ ਨਾਲ ਪਹਿਲਾਂ ਹੀ ਅਮਰੀਕਾ ਇਸ ਸਬੰਧ ਵਿੱਚ ਡੀਲ ਕਰ ਚੁੱਕਿਆ ਹੈ।
ਅਮਰੀਕਾ ਨੇ ਇਕ ਬਿਆਨ ਜਾਰੀ ਕਰਕੇ  ਵੱਖ ਵੱਖ ਮੁਲਕਾਂ ਨਾਲ ਇਸ ਤਰ੍ਹਾਂ ਦੀ ਡੀਲ ਦੇ ਟੀਚੇ ਦੱਸੇ। ਇਸ ਬਿਆਨ ਵਿਚ ਕਿਹਾ ਗਿਆ ਕਿ ਇਸ ਦਾ ਮੁੱਖ ਟੀਚਾ ਇਕ ਕੋਟਾ ਨਿਰਧਾਰਤ ਕਰਨਾ ਹੈ ਜਿਸ ਨਾਲ ਸਟੀਲ ਤੇ ਐਲੂਮੀਨੀਅਮ ਇੰਪੋਰਟਸ ਦੀ ਹੱਦ ਮਿਥੀ ਜਾ ਸਕੇ। ਅਸਲ ਵਿਚ ਅਮਰੀਕਾ ਚੀਨ ਵੱਲੋਂ ਕੀਤੀ ਜਾ ਰਹੀ ਲੋੜੋਂ ਵੱਧ ਸਪਲਾਈ, ਜਿਸ ਕਾਰਨ ਗਲੋਬਲ ਪੱਧਰ ਉਤੇ ਕੀਮਤਾਂ ਕਾਫੀ ਘਟ ਗਈਆਂ ਨੇ, ਉਸ ਨੂੰ ਰੋਕਣਾ ਚਾਹੁੰਦਾ ਹੈ।
ਇਹ ਮੁੱਦਾ ਕੈਨੇਡਾ ਲਈ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਕੈਨੇਡਾ ਅਮਰੀਕਾ ਨੂੰ ਇਹ ਦੋਵੇਂ ਮਟੀਰੀਅਲ ਮੁਹੱਈਆ ਕਰਵਾਉਣ ਵਾਲਾ ਪਹਿਲੇ ਨੰਬਰ ਦਾ ਸਪਲਾਇਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਵਾਰੀ- ਵਾਰੀ ਆਪਣੇ ਹਮਰੁਤਬਾ ਅਧਿਕਾਰੀ ਨੂੰ ਇਹ ਦੱਸਣ ਦੀ ਕੋਸਿ਼ਸ਼ ਕੀਤੀ ਹੈ ਕਿ ਕੈਨੇਡਾ ਉਤੇ ਇਹ ਟੈਰਿਫ ਲਾਇਆ ਜਾਣਾ ਕਿਉਂ ਗਲਤ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਫੌਜੀ ਵਾਹਨ ਵੀ ਕੈਨੇਡਾ ਦੀ ਧਾਤ ਤੋਂ ਹੀ ਤਿਆਰ ਹੁੰਦੇ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵੀ ਕੈਨੇਡਾ ਦੀ ਹੀ ਸਪਲਾਈ ਵਰਤਦਾ ਹੈ।