ਵਾਂਗਾਨੂਈ ਵਸਦੇ ਭਾਰਤੀ ਭਾਈਚਾਰੇ ਨੇ ਰਲ-ਮਿਲ ਖਾਲਸਾ ਸਾਜਨਾ ਦਿਵਸ (ਵਿਸਾਖੀ) ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਂਗਾਨੂਈ ਵਸਦੇ ਭਾਰਤੀ ਭਾਈਚਾਰੇ ਨੇ ਆਕਲੈਂਡ ਤੋਂ ਲਗਭਗ 450 ਕਿਲੋਮੀਟਰ ਦੂਰ ਜਾ ਕੇ ਜਿੱਥੇ ਰੈਣ ਬਸੇਰੇ ਬਣਾਏ ਉਥੇ ਅਪਣੀ ਕੌਮ ਦੇ ਤਿਉਹਾਰ ਅਤੇ ਗੁਰੂ ਸਾਹਿਬਾਂ ਨੂੰ...

Vaisakhi celebrated in Auckland

ਆਕਲੈਂਡ, 1 ਮਈ  (ਹਰਜਿੰਦਰ ਸਿੰਘ ਬਸਿਆਲਾ) - ਵਾਂਗਾਨੂਈ ਵਸਦੇ ਭਾਰਤੀ ਭਾਈਚਾਰੇ ਨੇ ਆਕਲੈਂਡ ਤੋਂ ਲਗਭਗ 450 ਕਿਲੋਮੀਟਰ ਦੂਰ ਜਾ ਕੇ ਜਿੱਥੇ ਰੈਣ ਬਸੇਰੇ ਬਣਾਏ ਉਥੇ ਅਪਣੀ ਕੌਮ ਦੇ ਤਿਉਹਾਰ ਅਤੇ ਗੁਰੂ ਸਾਹਿਬਾਂ ਨੂੰ ਪ੍ਰਤੱਖ ਰੂਪ ਵਿਚ ਸੁਸ਼ੋਭਿਤ ਕਰ ਕੇ ਦਰਸ਼ਨ ਕਰਨਾ ਅਪਣਾ ਸੁਭਾਗ ਸਮਝਿਆ।

ਇਥੇ ਲਗਭਗ 25-30 ਪਰਵਾਰ ਅਤੇ 200 ਦੇ ਕਰੀਬ ਕੁੱਲ ਭਾਰਤੀ ਭਾਈਚਾਰਾ ਹੋਵੇਗਾ। ਸਮੁੱਚੀ ਭਾਰਤੀ ਕਮਿਊਨਿਟੀ ਦੇ ਉਦਮ ਸਦਕਾ ਇਥੇ ਪਾਮਰਸਨਨਾਰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਂਦਾ ਜਾਂਦਾ ਹੈ। ਇਸ ਵਾਰ ਖਾਲਸਾ ਸਾਜਨਾ ਦਿਵਸ ਮੌਕੇ ਇਕ ਸਮਾਗਮ ਇਕ ਪ੍ਰਾਇਮਰੀ ਸਕੂਲ ਵਿਚ ਕਰਵਾਇਆ ਗਿਆ।

ਜਿੱਥੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਬੱਚਿਆਂ ਅਤੇ ਪਾਮਰਸਨ ਨਾਰਥ ਤੋਂ ਆਏ ਗ੍ਰੰਥੀ ਸਿੰਘ ਨੇ ਸ਼ਬਦ ਵੀ ਗਾਇਨ ਕੀਤੇ। ਸਮਾਗਮ ਵਿਚ ਜਿੱਥੇ ਪੰਜਾਬੀ ਪਰਵਾਰ ਪਹੁੰਚੇ ਉਥੇ ਫ਼ੀਜ਼ੀ ਇੰਡੀਅਨ ਅਤੇ ਭਾਰਤੀ ਭਾਈਚਾਰੇ ਦੇ ਹੋਰ ਲੋਕ ਵੀ ਪਹੁੰਚੇ ਸਨ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ 'ਰਹੀਏ ਜਿੱਥੇ ਮਰਜ਼ੀ ਪਰ ਸਾਡੇ ਗੁਰੂ ਸਾਹਿਬਾਨ ਸਾਡੇ ਨਾਲ ਬਣੇ ਰਹਿਣ।''