ਚੀਨ ਦੀ ਕਠਪੁਤਲੀ ਹੈ ਵਿਸ਼ਵ ਸਿਹਤ ਸੰਗਠਨ : ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ. ਐੱਚ. ਓ.) ਨੂੰ ਚੀਨ ਦੇ ਹੱਥਾਂ ਦੀ ਕਠਪੁਤਲੀ ਦਸਿਆ ਅਤੇ ਕਿਹਾ

file photo

ਵਾਸ਼ਿੰਗਟਨ, 30 ਅਪ੍ਰੈਲ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ. ਐੱਚ. ਓ.) ਨੂੰ ਚੀਨ ਦੇ ਹੱਥਾਂ ਦੀ ਕਠਪੁਤਲੀ ਦਸਿਆ ਅਤੇ ਕਿਹਾ ਕਿ ਅਮਰੀਕਾ ਪਹਿਲਾਂ ਡਬਲਊ. ਐੱਚ. ਓ. ਬਾਰੇ ਸਿਫਾਰਸ਼ਾਂ ਲੈ ਕੇ ਆਵੇਗਾ ਤੇ ਉਸ ਦੇ ਬਾਅਦ ਚੀਨ ਲਈ ਵੀ ਅਜਿਹੇ ਹੀ ਕਦਮ ਚੁੱਕੇਗਾ। ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਗੱਲ ਕਰਦਿਆਂ ਵਿਸ਼ਵ ਸਿਹਤ ਸੰਗਠਨ ’ਤੇ ਤੰਜ ਕਸਿਆ ਤੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਗੁਮਰਾਹ ਕੀਤਾ। ਟਰੰਪ ਨੇ ਵ੍ਹਾਈਟ ਹਾਊਸ ਵਿਚ ਅਪਣੇ ਓਵਲ ਦਫ਼ਤਰ ਵਿਚ ਪੱਤਰਕਾਰਾਂ ਨੂੰ ਕਿਹਾ, “ਅਸੀਂ ਜਲਦੀ ਹੀ ਇਕ ਸਿਫਾਰਸ਼ ਲੈ ਕੇ ਆਵਾਂਗੇ, ਪਰ ਅਸੀਂ ਵਿਸ਼ਵ ਸਿਹਤ ਸੰਗਠਨ ਤੋਂ ਖੁਸ਼ ਨਹੀਂ ਹਾਂ।”

ਟਰੰਪ ਨੇ ਕੋਰੋਨਾ ਵਾਇਰਸ ਫੈਲਾਉਣ ਵਿਚ ਸੰਗਠਨ ਦੀ ਭੂਮਿਕਾ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਮਹਾਂਮਾਰੀ ਦੌਰਾਨ ਸੰਗਠਨ ’ਤੇ ਚੀਨ ਦਾ ਪੱਖ ਲੈਣ ਦਾ ਦੋਸ਼ ਲਾਇਆ ਹੈ। ਜਾਂਚ ਨੂੰ ਵਿਚਾਰ ਅਧੀਨ ਰੱਖਦਿਆਂ ਰਾਸ਼ਟਰਪਤੀ ਨੇ ਡਬਲਊ. ਐੱਚ. ਓ. ਨੂੰ ਦਿਤੀ ਜਾਣ ਵਾਲੀ ਸਹਾਇਤਾ ਵੀ ਰੋਕ ਦਿਤੀ ਹੈ। ਇਹ ਜਾਂਚ ਚੀਨ ਦੀ ਭੂਮਿਕਾ ਨੂੰ ਦੇਖੇਗੀ ਅਤੇ ਇਹ ਵੀ ਪਤਾ ਲਗਾਵੇਗੀ ਕਿ ਕਿਸ ਤਰ੍ਹਾਂ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਫੈਲਿਆ।     (ਪੀਟੀਆਈ)
ਚੀਨ ਦੀ ਕਠਪੁਤਲੀ ਹੈ ਵਿਸ਼ਵ ਸਿਹਤ ਸੰਗਠਨ : ਡੋਨਾਲਡ ਟਰੰਪ

ਡਬਲਊ. ਐੱਚ. ਓ. ਨੂੰ ਸੱਭ ਤੋਂ ਵੱਧ ਯੋਗਦਾਨ ਸਾਡਾ, ਫਿਰ ਵੀ ਸਾਨੂੰ ਗੁਮਰਾਹ ਕੀਤਾ
ਟਰੰਪ ਨੂੰ ਪੁੱਛਿਆ ਗਿਆ, ‘‘ਤੁਸੀਂ ਖੁਫੀਆ ਏਜੰਸੀਆਂ ਤੋਂ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਬਾਰੇ ਕੀ ਜਾਣਨ ਦੀ ਉਮੀਦ ਕਰ ਰਹੇ ਹੋ ਤੇ ਜਾਂਚ ਕਰਵਾ ਰਹੇ ਹੋ। ਇਸ ’ਤੇ ਟਰੰਪ ਨੇ ਕਿਹਾ, “ਅਸੀਂ ਇਸ ਤੋਂ ਖੁਸ਼ ਨਹੀਂ ਹਾਂ ਅਤੇ ਅਸੀਂ ਵਿਸ਼ਵ ਸਿਹਤ ਸੰਗਠਨ ਨੂੰ ਸਭ ਤੋਂ ਵੱਧ ਯੋਗਦਾਨ ਦਿੰਦੇ ਹਾਂ ਅਤੇ ਉਨ੍ਹਾਂ ਨੇ ਸਾਨੂੰ ਗੁਮਰਾਹ ਕੀਤਾ। ਮੈਨੂੰ ਨਹੀਂ ਪਤਾ। ਉਹ ਜੋ ਜਾਣਦੇ ਸਨ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਸੀ।’’ ਰਾਸ਼ਟਰਪਤੀ ਨੇ ਅੱਗੇ ਕਿਹਾ,“ਅਸੀਂ ਉਹ ਚੀਜ਼ਾਂ ਜਾਣਦੇ ਹਾਂ ਜੋ ਉਹ ਨਹੀਂ ਜਾਣਦੇ ਸੀ ਅਤੇ ਜਾਂ ਉਹ ਇਸ ਨੂੰ ਨਹੀਂ ਜਾਣਦੇ ਸੀ, ਜਾਂ ਉਨ੍ਹਾਂ ਨੇ ਸਾਨੂੰ ਨਹੀਂ ਦਸਿਆ, ਜਾਂ ਹੁਣ ਤੁਸੀਂ ਜਾਣਦੇ ਹੋ ਕਿ ਵਿਸ਼ਵ ਸਿਹਤ ਸੰਗਠਨ ਚੀਨ ਦੇ ਹੱਥਾਂ ਦੀ ਕਠਪੁਤਲੀ ਹੈ। ਇਸ ਨੂੰ ਦੇਖਣ ਦਾ ਮੇਰਾ ਇਹ ਨਜ਼ਰੀਆ ਹੈ।’’ 

ਡਬਲਊ. ਐੱਚ. ਓ. ਨੂੰ ਮਿਲਣ ਵਾਲੀ ਰਕਮ ਹੋਰ ਸਮੂਹਾਂ ਨੂੰ ਵੀ ਦੇ ਸਕਦਾ ਹੈ ਅਮਰੀਕਾ
ਟਰੰਪ ਨੇ ਕਿਹਾ ਕਿ ਅਮਰੀਕਾ ਸੰਗਠਨ ਨੂੰ ਔਸਤਨ 40-50 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦਿੰਦਾ ਹੈ ਅਤੇ ਚੀਨ 3.8 ਕਰੋੜ ਅਮਰੀਕੀ ਡਾਲਰ ਦਿੰਦਾ ਹੈ। ਫਿਰ ਵੀ ਲੱਗਦਾ ਹੈ ਕਿ ਸੰਗਠਨ ਚੀਨ ਲਈ ਹੀ ਕੰਮ ਕਰਦਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਕੀ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਰੋਕੱਣ ’ਚ ਸਮਰਥ ਹੋਣਾ ਚਾਹੀਦਾ ਸੀ। ਰਾਸ਼ਟਰਪਤੀ ਨੇ ਕਿਹਾ ਕਿ ਕਾਫੀ ਸਾਰੇ ਵੱਖ ਵੱਖ ਲੋਕ ਅਤੇ ਸਮੂਹ ਹਨ ਜਿਨ੍ਹਾਂ ਨੂੰ ਅਮਰੀਕਾ ਇਹ ਰਕਮ ਦੇ ਸਕਦਾ ਹੈ ਅਤੇ ਉਹ ਕਾਫੀ ਉਪਯੋਗੀ ਹੋਣਗੇ।
 

24 ਘੰਟਿਆਂ ’ਚ 2,502 ਮੌਤਾਂ
ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ, ਇਥੇ 2,502 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 60,876 ਹੋ ਗਈ ਹੈ। ਇਸ ਤੋਂ ਪਹਿਲਾਂ ਬੁਧਵਾਰ ਨੂੰ ਇਥੇ 2200 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਕੇ 10,38,451 ਤਕ ਪੁੱਜ ਗਈ ਹੈ। ਅਮਰੀਕਾ ਵਿਚ ਲਗਭਗ ਤਿੰਨ ਮਹੀਨਿਆਂ ਵਿਚ 60 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।