ਬ੍ਰਿਟੇਨ ’ਚ ਖਾਲਿਸਤਾਨੀ ਕੱਟੜਪੰਥੀਆਂ ਦੀ ਟੁੱਟੀ ਕਮਰ, ਸੱਦੇ ’ਤੇ ਵੀ ਵਿਰੋਧ ਕਰਨ ਨਹੀਂ ਪਹੁੰਚੇ ਸਿੱਖ ਭਾਈਚਾਰੇ ਦੇ ਲੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਪੋਰਟ ਵਿਚ ਇਹ ਵੀ ਦੱਸ਼ਿਆ ਗਿਆ ਹੈ ਕਿ ਸਿੱਖ ਨੌਜਵਾਨਾਂ ਵਿਚ ਫੁੱਟ ਪਾ ਕੇ ਨਫਰਤ ਫੈਲਾਉਣ ਲਰਈ ਉਰਹਨਾਂ ਦਾ ਦਿਮਾਗ਼ 'ਬ੍ਰੇਨਵਾਸ਼' ਕੀਤਾ ਜਾ ਰਿਹਾ ਹੈ

photo

 

ਬ੍ਰਿਟੇਨ : ਵਿਦੇਸ਼ਾਂ ਵਿਚ ਖਾਲਿਸਤਾਨੀ ਏਜੰਡੇ ਨੂੰ ਹਵਾ ਦੇਣ ਵਾਲਿਆਂ ਦੀ ਹੁਣ ਕਮਰ ਟੁੱਟਦੀ ਨਜ਼ਰ ਆ ਹੀ ਹੈ। 29 ਅਪ੍ਰੈਲ ਨੂੰ ਬ੍ਰਿਟੇਨ ਵਿਚ ਸੋਸ਼ਲ ਮੀਡੀਆ ’ਤੇ ਕੱਟੜਪੰਥੀਆਂ ਨੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ ਪਰ ਉਥੇ ਇਕ ਵੀ ਕੱਟੜਪੰਧੀ ਨਹੀਂ ਆਇਆ। 

ਯੂ.ਕੇ ਪੁਲਿਸ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਪ੍ਰਦਰਸ਼ਨ ਸਬੰਧੀ ਪਹਿਲਾਂ ਹੀ ਪੂਰੀ ਤਰ੍ਹਾਂ ਚੌਕਸ ਸਨ ਤੇ ਪੁਲਿਸ ਦੀਆਂ ਟੀਮਾਂ ਲਗਾਤਾਰ ਗਸ਼ਤ ਕਰ ਰਹੀਆਂ ਸਨ। ਹਾਲਾਂਕਿ ਕੋਈ ਵੀ ਖਾਲਿਸਤਾਨੀ ਪ੍ਰਦਰਸ਼ਨਕਾਰੀ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਨਹੀਂ ਪਹੁੰਚਿਆ।

ਕਿਹਾ ਜਾ ਰਿਹਾ ਹੈ ਕਿ ਹਾਲ ਹੀ ਵਿਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸੁਤੰਤਰ ਰਿਪੋਰ ਦਾ ਅਸਰ ਬ੍ਰਿਟੇਨ ਵਿਚ ਦੇਖਣ ਨੂੰ ਮਿਲਣ ਲੱਗਾ ਹੈ। ਇਸ ਰਿਪੋਰਟ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕੁੱਝ ਖਾਲਿਸਤਾਨੀ ਕੱਟੜਪੰਥੀ ਗੈਰ-ਖਾਲਿਸਤਾਨੀ ਸਿੱਖਾਂ ਨੂੰ ਜ਼ਬਰਦਸਤੀ ਆਪਣੀ ਲਹਿਰ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਵਿਚ ਗੁਰਦੁਆਰਿਆਂ ਦਾ ਸੰਚਾਲਨ ਕੱਟੜਪੰਥੀਆਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ ਤੇ ਧਰਮ ਦੇ ਨਾਂ ਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ, ਤਾਂ ਜੋ ਖਾਲਿਸਤਾਨੀ ਲਹਿਰ ਨੂੰ ਭਖਾਇਆ ਜਾ ਸਕੇ

ਇਸਰਿਪੋਰਟ ਰਾਹੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਵੀ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੇ ਆਦਰਸ਼ਾਂ ਦਾ ਪ੍ਰਚਾਰ ਆਪਣੇ ਆਪ ਵਿਚ ਵਿਨਾਸ਼ਕਾਰੀ ਨਹੀਂ ਹੈ ਪਰ ਕੁਝ ਖਾਲਿਸਤਾਨ ਪੱਖੀ ਕਾਰਕੁਨਾਂ ਦੀਆਂ ਵਿਨਾਸ਼ਕਾਰੀ, ਹਮਲਾਵਰ ਤੇ ਫਿਰਕੂ ਸਰਗਰਮੀਆਂ ਨੂ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਰਿਪੋਰਟ ਵਿਚ ਇਹ ਵੀ ਦੱਸ਼ਿਆ ਗਿਆ ਹੈ ਕਿ ਸਿੱਖ ਨੌਜਵਾਨਾਂ ਵਿਚ ਫੁੱਟ ਪਾ ਕੇ ਨਫਰਤ ਫੈਲਾਉਣ ਲਰਈ ਉਰਹਨਾਂ ਦਾ ਦਿਮਾਗ਼ 'ਬ੍ਰੇਨਵਾਸ਼' ਕੀਤਾ ਜਾ ਰਿਹਾ ਹੈ।