ਕੈਨੇਡਾ 'ਚ ਫੈਡਰਲ ਵਰਕਰਾਂ ਦੀ ਹੜਤਾਲ ਖ਼ਤਮ, ਯੂਨੀਅਨ ਨੇ ਸਰਕਾਰ ਦਾ ਪ੍ਰਸਤਾਵ ਮੰਨਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਹੜਤਾਲ 'ਤੇ ਗਏ ਕਰਮਚਾਰੀਆਂ ਦੀ ਵਾਪਸ ਕੰਮਾਂ 'ਤੇ ਆਉਣ ਦੀ ਉਮੀਦ ਹੈ। 

The strike of federal workers in Canada is over, the union accepted the proposal of the government

ਓਟਾਵਾ : ਕੈਨੇਡਾ ਵਿਚ ਫੈਡਰਲ ਕਰਮਚਾਰੀਆਂ ਨੇ ਅਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਇਮੀਗ੍ਰੇਸ਼ਨ ਤੇ ਟੈਕਸ ਵਿਭਾਗ ਦੇ ਕਰਮਚਾਰੀਆਂ ਦੀ ਪਿਛਲੇ ਹਫ਼ਤੇ ਤੋਂ ਹੜਤਾਲ ਚੱਲ ਰਹੀ ਸੀ ਜੋ ਕਿ ਅੱਜ ਖ਼ਤਮ ਹੋ ਗਈ ਹੈ। ਫੈਡਰਲ ਸਰਕਾਰ ਦੇ ਨਵੇਂ ਪ੍ਰਸਤਾਵ ਨੂੰ ਯੂਨੀਅਨ ਨੇ ਮੰਨ ਲਿਆ ਹੈ। ਯੂਨੀਅਨ ਮੁਤਾਬਕ ਚਾਰ ਸਾਲਾਂ 'ਚ ਤਨਖ਼ਾਹ 'ਚ 12.6 ਫ਼ੀਸਦੀ ਦਾ ਵਾਧਾ ਹੋਵੇਗਾ।

ਹੁਣ ਹੜਤਾਲ 'ਤੇ ਗਏ ਕਰਮਚਾਰੀਆਂ ਦੀ ਵਾਪਸ ਕੰਮਾਂ 'ਤੇ ਆਉਣ ਦੀ ਉਮੀਦ ਹੈ।  ਜ਼ਿਕਰਯੋਗ ਹੈ ਕਿ ਕੈਨੇਡਾ ਵਿਚ 155,000 ਤੋਂ ਵੱਧ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਫੈਡਰਲ ਸਰਕਾਰ ਨਾਲ ਤਨਖ਼ਾਹ ਸਮਝੌਤੇ 'ਤੇ ਪਹੁੰਚਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਹੜਤਾਲ ਸ਼ੁਰੂ ਕੀਤੀ ਸੀ।