ਮਹਾਂਮਾਰੀ ਦੇ ਬਾਵਜੂਦ ਫ਼ੁੱਟਬਾਲ ਦੀ ਵਾਪਸੀ ਚਾਹੁੰਦੈ ਬ੍ਰਾਜ਼ੀਲੀ ਰਾਸ਼ਟਰਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਾਜ਼ੀਲ ਭਾਵੇਂ ਹੀ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੈ ਪਰ ਉਥੋਂ ਦੇ ਰਾਸ਼ਟਰਪਤੀ ਜੇਰੇ ਬੋਲਸੋਨਾਰੋ ਫ਼ੁੱਟਬਾਲ ਦੀ ਜਲਦ ਤੋਂ ਜਲਦੀ ਵਾਪਸੀ

Brazil President Jair Bolsonaro

ਰੀਓ ਡੀ ਜੇਨੇਰੀਓ, 31 ਮਈ : ਬ੍ਰਾਜ਼ੀਲ ਭਾਵੇਂ ਹੀ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੈ ਪਰ ਉਥੋਂ ਦੇ ਰਾਸ਼ਟਰਪਤੀ ਜੇਰੇ ਬੋਲਸੋਨਾਰੋ ਫ਼ੁੱਟਬਾਲ ਦੀ ਜਲਦ ਤੋਂ ਜਲਦੀ ਵਾਪਸੀ ਚਾਹੁੰਦਾ ਹੈ ਕਿਉਂਕਿ ਉਸ ਨੂੰ ਲਗਦਾ ਹੈ ਕਿ ਫੁੱਟਬਾਲਰਾਂ 'ਤੇ ਕੋਵਿਡ-19 ਬਿਮਾਰੀ ਦੀ ਜ਼ਿਆਦਾ ਅਸਰ ਨਹੀਂ ਪਵੇਗਾ। ਬ੍ਰਾਜ਼ੀਲ ਨੂੰ ਫੁੱਟਬਾਲ ਦਾ ਘਰ ਮੰਨਿਆ ਜਾਂਦਾ ਰਿਹਾ ਹੈ, ਜਿਸ ਨੇ ਵਿਸ਼ਵ ਫੁੱਟਬਾਲ ਨੂੰ ਪੇਲੇ ਤੋਂ ਲੈ ਕੇ ਨੇਮਾਰ ਵਰਗੇ ਕਈ ਧਾਕੜ ਫੁੱਬਾਲਰ ਦਿਤੇ ਹਨ ਪਰ ਅਜੇ ਬ੍ਰਾਜ਼ੀਲ ਲੈਟਿਨ ਅਮਰੀਕੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਕਹਿਰ ਦਾ ਕੇਂਦਰ ਬਣਿਆਾ ਹੋਇਆ ਹੈ।

ਇਸ ਦੇਸ਼ ਵਿਚ ਮਾਰਚ ਦੇ ਅੱਧ ਤੋਂ ਹੀ ਫੁੱਟਬਾਲ ਮੈਚ ਨਹੀਂ ਹੋ ਰਹੇ ਹਨ ਪਰ ਰਾਸ਼ਟਰਪਤੀ ਬੋਲਸੋਨਾਰੇ ਨੇ ਹਾਲ ਹੀ ਵਿਚ ਕਿਹਾ ਕਿ ਫੁੱਟਬਲਾਰਾਂ ਦੀ ਕੋਵਿਡ-19 ਨਾਲ ਗੰਭੀਰ ਰੂਪ ਨਾਲ ਬਿਮਾਰ ਹੋਣ ਦੀ ਸੰਭਾਵਨਾ ਘੱਟ ਹੈ। ਬੋਲਸੋਨਾਰੋ ਨੇ ਕਿਹਾ,''ਫੁੱਟਬਾਲਰ ਕਿਉਂਕਿ ਨੌਜਵਾਨ ਖਿਡਾਰੀ ਹੁੰਦੇ ਹਨ, ਇਸ ਲਈ ਜੇਕਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਫੜ ਲੈਂਦਾ ਹੈ ਤਾਂ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਬਹੁਤ ਘੱਟ ਹੁੰਦੀ।'' ਬੋਲਸੋਨਾਰੋ ਨੇ ਇਸ ਤੋਂ ਪਹਿਲਾਂ ਮਾਰਚ ਵਿਚ ਦਾਅਵਾ ਕੀਤਾ ਸੀ ਕਿ ਉਹ ਪਹਿਲਾਂ ਖਿਡਾਰੀ ਰਿਹਾ ਹੈ ਤੇ ਜੇਕਰ ਉਸ ਨੂੰ ਇਹ ਵਾਇਰਸ ਫੜ ਲੈਂਦਾ ਹੈ ਤਦ ਵੀ ਉਸ ਨੂੰ ਹਲਕਾ ਜੁਕਾਮ ਹੀ ਲਗੇਗਾ। (ਪੀਟੀਆਈ)