ਕੋਵਿਡ-19 ਦੇ ਖ਼ਤਰੇ ਦੇ ਬਾਵਜੂਦ ਆਯੋਜਿਤ ਹੋਵੇਗਾ ਫ਼ਿਲਮ ਫੈਸਟੀਵਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟੇਲਯੂਰਾਇਡ ਫ਼ਿਲਮ ਫੈਸਟੀਵਲ ਦਾ ਆਯੋਜਨ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਕੀਤਾ ਜਾਵੇਗਾ ਹਾਲਾਂਕਿ ਇਸ ਵਿਚ

File Photo

ਲਾਜ ਏਜੰਲਸ, 31 ਮਈ : ਟੇਲਯੂਰਾਇਡ ਫ਼ਿਲਮ ਫੈਸਟੀਵਲ ਦਾ ਆਯੋਜਨ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਕੀਤਾ ਜਾਵੇਗਾ ਹਾਲਾਂਕਿ ਇਸ ਵਿਚ ਕੋਰੋਨਾਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਸੁਰੱਖਿਆ ਸਬੰਧੀ ਸਾਵਧਾਨੀ ਲਈ ਇਕ ਹੋਰ ਦਿਨ ਜੋੜਿਆ ਗਿਆ ਹੈ। ਕੋਲੋਰਾਡੋ ਵਿਚ ਇਸ ਫੈਸਟੀਵਲ ਦੇ 47ਵੇਂ ਐਡੀਸ਼ਨ ਦੀ ਸ਼ੁਰੂਆਤ ਨਿਰਧਾਰਤ ਤਰੀਕ ਤੋਂ ਇਕ ਦਿਨ ਪਹਿਲਾਂ 3 ਸਤੰਬਰ ਨੂੰ ਹੋਵੇਗੀ। ਐਂਟਰਟੇਨਮੈਂਟ ਵੀਕਲੀ ਨੇ ਆਯੋਜਕਾਂ ਦੇ ਹਵਾਲੇ ਤੋਂ ਕਿਹਾ ਕਿ ਫੈਸਟੀਵਲ ਲਈ ਕੰਮ ਕਰ ਰਹੇ ਰਹੀ ਟੀਮ ਸੁਰੱਖਿਅਤ ਅਤੇ ਆਨੰਦ-ਦਾਇਕ ਮਾਹੌਲ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ ਅਤੇ ਸਕ੍ਰੀਨਿੰਗ ਵਿਚ ਫਰਕ ਰੱਖਣ ਲਈ 1 ਦਿਨ ਹੋਰ ਜੋੜਿਆ ਗਿਆ ਹੈ। ਦਸ ਦਈਏ ਕਿ ਪੂਰੇ ਅਮਰੀਕਾ ਵਿਚ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਆਪਣਾ ਪ੍ਰਭਾਵ ਦਿਖਾ ਰਹੀ ਹੈ ਅਤੇ ਸਾਇੰਸਦਾਨਾਂ ਨੇ ਆਖਿਆ ਹੈ ਕਿ ਇਹ ਮਹਾਮਾਰੀ ਇਸ ਸਾਲ ਦੇ ਆਖਿਰ ਤਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਪੂਰੀ ਤਰ੍ਹਾਂ ਨਾਲ ਖਤਮ ਹੋਵੇਗੀ ਜੇਕਰ ਇਸ ਦੀ ਕੋਈ ਵੈਕਸੀਨ ਬਣ ਕੇ ਤਿਆਰ ਕਰ ਦਿਤੀ ਜਾਂਦੀ ਹੈ। ਉਥੇ ਹੀ ਪੂਰੇ ਅਮਰੀਕਾ ਵਿਚ ਹੁਣ ਤਕ ਕੋਰੋਨਾ ਦੇ 1,818,983 ਮਾਮਲੇ ਸਾਹਮਣੇ ਆ ਚੁੱਕੇ ਹਨ। (ਪੀਟੀਆਈ)