ਟਰੰਪ ਨੇ ਟਾਲਿਆ ਜੀ-7 ਸੰਮੇਲਨ, ਭਾਰਤ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 ਸੰਮੇਲਨ ਨੂੰ ਪੁਰਾਣਾ ਦਸਿਆ

Donald Trump

ਵਾਸ਼ਿੰਗਟਨ, 31 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 ਸੰਮੇਲਨ ਨੂੰ ਪੁਰਾਣਾ ਦਸਿਆ। ਉਨ੍ਹਾਂ ਜੂਨ ਵਿਚ ਵ੍ਹਾਈਟ ਹਾਊਸ ਵਿਚ ਹੋਣ ਵਾਲੇ ਇਸ ਦੇ ਸਿਖਰ ਸੰਮੇਲਨ ਨੂੰ ਸਨਿਚਰਵਾਰ ਨੂੰ ਟਾਲਣ ਦਾ ਐਲਾਨ ਕੀਤਾ ਅਤੇ ਵਿਸ਼ਵ ਦੀ ਉੱਚ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਦੇ ਇਸ ਸਮੂਹ ਵਿਚ ਭਾਰਤ ਅਤੇ ਕੁਝ ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ।

ਟਰੰਪ ਨੇ ਫਲੋਰੀਡਾ ਤੋਂ ਵਾਸ਼ਿੰਗਟਨ ਡੀ. ਸੀ. ਜਾਂਦੇ ਹੋਏ ਏਅਰ ਫੋਰਸ ਵਨ ਜਹਾਜ਼ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਉਹ ਇਸ ਨੂੰ ਸਤੰਬਰ ਤਕ ਮੁਲਤਵੀ ਕਰ ਰਹੇ ਹਨ ਅਤੇ ਇਸ ਵਿਚ ਰੂਸ, ਦਖਣੀ ਕੋਰੀਆ, ਆਸਟਰੇਲੀਆ ਅਤੇ ਭਾਰਤ ਨੂੰ ਸ਼ਾਮਲ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਕਿਹਾ, ਮੈਨੂੰ ਨਹੀਂ ਲਗਦਾ ਕਿ ਜੀ-7 ਦੇ ਤੌਰ 'ਤੇ ਇਹ ਦੁਨੀਆਂ 'ਚ ਚੱਲ ਰਿਹਾ ਹੈ, ਉਸ ਦਾ ਉਚਿਤ ਤਰੀਕੇ ਨਾਲ ਅਗੁਆਈ ਕਰਦਾ ਹੈ। ਇਹ ਦੇਸ਼ਾਂ ਦਾ ਬਹੁਤ ਪੁਰਾਣਾ ਸਮੂਹ ਹੈ। ਟਰੰਪ ਨੇ ਕਿਹਾ, ''ਇਸ ਲਈ ਇਹ ਜੀ10, ਜੀ11 ਹੋ ਸਕਦਾ ਹੈ ਅਤੇ ਅਮਰੀਕਾ 'ਚ ਚੋਣਾਂ ਖ਼ਤਮ ਹੋਣ ਦੇ ਬਾਅਦ ਇਸ ਦਾ ਵਿਸਤਾਰ ਹੋ ਸਕਦਾ ਹੈ। ਰਾਸ਼ਟਰਪਤੀ ਨੇ ਕਿਹਾ, ''ਸ਼ਾਇਦ ਮੈਂ ਚੋਣਾਂ ਦੇ ਬਾਅਦ ਇਹ ਕਰਾਂਗਾ।''

ਵ੍ਹਾਈਟ ਹਾਊਸ ਦੀ ਰਣਨੀਤਕ ਸੰਚਾਰ ਦੇ ਡਾਇਰੈਕਟਰ ਐਲਿਸਾ ਨੇ ਕਿਹਾ ਕਿ ਇਸ ਦਾ ਮਕਸਦ ਸਾਡੇ ਪਰੰਪਰਿਕ ਸਾਥੀਆਂ ਨੂੰ ਇਕੱਠੇ ਲਿਆਉਣਾ ਹੈ ਅਤੇ ਚਰਚਾ ਕਰਨੀ ਹੈ ਕਿ ਚੀਨ ਨਾਲ ਭਵਿੱਖ ਵਿਚ ਨਜਿੱਠਿਆ ਜਾਵੇ। ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਦੇ ਦਫ਼ਤਰ ਨੇ ਸਨਿਚਰਵਾਰ ਨੂੰ ਕਿਹਾ ਕਿ ਜਦ ਤਕ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਰਹਿੰਦਾ ਹੈ ਤਦ ਤਕ ਉਹ ਸਿਖਰ ਸੰਮੇਲਨ ਵਿਚ ਹਿੱਸਾ ਨਹੀਂ ਲਵੇਗੀ।

ਜੀ-7 ਦੁਨੀਆ ਦੀ ਸਭ ਤੋਂ ਵੱਡੀ ਅਤੇ ਸੰਪੰਨ ਅਰਥ ਵਿਵਸਥਾਵਾਂ ਵਾਲੇ 7 ਦੇਸ਼ਾਂ ਦਾ ਮੰਚ ਹੈ। ਇਸ ਵਿਚ ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਮੁੱਖ ਕੌਮਾਂਤਰੀ ਅਰਥ ਵਿਵਸਥਾ ਅਤੇ ਮੁਦਰਾ ਦੇ ਮੁੱਦਿਆਂ 'ਤੇ ਹਰ ਸਾਲ ਬੈਠਕ ਕਰਦੇ ਹਨ। ਇਸ ਸਾਲ ਜੀ-7 ਮੁਖੀ ਆਮ ਤੌਰ 'ਤੇ ਕਿਸੇ ਇਕ ਜਾਂ ਦੋ ਦੇਸ਼ਾਂ ਦੇ ਮੁਖੀ ਨੂੰ ਵਿਸ਼ੇਸ਼ ਹੁਕਮ ਦੇ ਤੌਰ 'ਤੇ ਸੱਦਾ ਦਿੰਦੇ ਹਨ। ਪਿਛਲੇ ਸਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸਿਖਰ ਸੰਮੇਲਨ ਲਈ ਸੱਦਾ ਦਿਤਾ ਸੀ।  (ਪੀਟੀਆਈ)