ਹਿੰਦੂ ਤੇ ਸਿੱਖ ਸੰਗਠਨ ਅੰਗ ਦਾਨ ਯੋਜਨਾ ਤਹਿਤ ਨੈਸ਼ਨਲ ਹੈਲਥ ਸਰਵਿਸ ਦਾ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਵਿਚ ਰਹਿ ਰਹੇ ਹਿੰਦੂ, ਸਿੱਖ ਅਤੇ ਜੈਨ ਭਾਈਚਾਰੇ ਦੇ ਸੰਗਠਨਾਂ ਸਹਿਤ ਕੁੱਲ 25 ਸੰਗਠਨ ਅਜਿਹੇ ਹਨ

Sikh

ਲੰਡਨ, 30 ਜੂਨ : ਬ੍ਰਿਟੇਨ ਵਿਚ ਰਹਿ ਰਹੇ ਹਿੰਦੂ, ਸਿੱਖ ਅਤੇ ਜੈਨ ਭਾਈਚਾਰੇ ਦੇ ਸੰਗਠਨਾਂ ਸਹਿਤ ਕੁੱਲ 25 ਸੰਗਠਨ ਅਜਿਹੇ ਹਨ ਜਿਨ੍ਹਾਂ ਨੂੰ ਰਾਸ਼ਟਰੀ ਸਿਹਤ ਸੇਵਾ (ਐਨਐਚਐਸ) ਵਲੋਂ ਚਲਾਏ ਜਾ ਰਹੀ ਖ਼ੂਨ ਅਤੇ ਅੰਗ ਦਾਨ ਯੋਜਨਾ ਤਹਿਤ ਕਾਲੇ, ਏਸ਼ੀਆਈ ਅਤੇ ਘੱਟ ਗਿਣਤੀ ਨਸਲੀ ਭਾਈਚਾਰੇ ਵਿਚ ਅੰਗ ਦਾਨ ਨੂੰ ਉਤਸ਼ਾਹਤ ਕਰਨ ਲਈ ਵਿੱਤੀ ਮਦਦ ਮਿਲ ਰਹੀ ਹੈ। ਜਿਨ੍ਹਾਂ ਸੰਗਠਨਾਂ ਨੇ ਅੰਗ ਦਾਨ ਲਈ ਜਾਗਰੂਕਤਾ ਅਭਿਆਨ ਵਿਚ ਹਿੱਸਾ ਲਿਆ ਹੈ।

ਉਨ੍ਹਾਂ ਵਿਚ ਸਿਟੀ ਸਿੱਖ, ਬਿਟਿਸ਼ ਸਿੱਖ ਨਰਸਾਂ, ਕੁਰਾਨ ਕਲੱਬ, ਸੇਵਾ ਡੇਅ ਵਰਗੇ ਕਲੱਬ ਸ਼ਾਮਲ ਹਨ। ਐਨਐਚਐਸ ਖ਼ੂਨ ਅਤੇ ਅੰਗ ਦਾਨ ਦੀ ਪ੍ਰਮੁੱਖ ਮਿਲੀ ਬੈਨਰਜੀ ਨੇ ਕਿਹਾ,''ਹਾਲਾਂਕਿ ਇਹ ਸਪੱਸ਼ਟ ਹੈ ਕਿ ਇਸ ਯੋਜਨਾ ਨਾਲ ਵੱਖ ਵੱਖ ਧਰਮਾਂ ਅਤੇ ਭਾਈਚਾਰਿਆਂ ਤਕ ਪਹੁੰਚ ਬਣਾਈ ਹੈ ਅਤੇ ਉਨ੍ਹਾਂ ਨੂੰ ਅਭਿਆਨ ਵਿਚ ਸ਼ਾਮਲ ਕੀਤਾ ਗਿਆ ਹੈ।'' ਉਨ੍ਹਾਂ ਕਿਹਾ ਕਿ ਯੋਜਨਾ ਦਾ ਦੂਜਾ ਗੇੜ ਹਾਲੇ ਚਲ ਰਿਹਾ ਹੈ ਅਤੇ 1,90,000 ਪਾਊਂਡ ਉਨਾਂ 25 ਭਾਈਚਾਰਿਆਂ ਵਿਚ ਵੰਡੇ ਜਾਣਗੇ, ਜਿਨ੍ਹਾਂ ਦੀ ਅੰਗ ਦਾਨ ਨੂੰ ਲੈ ਕੇ ਬ੍ਰਿਟਿਸ਼ ਕਾਨੂੰਨਾਂ ਪ੍ਰਤੀ ਲੋਕਾਂ ਦੀ ਸਮਝ ਵਧਾਉਣ ਵਿਚ ਅਹਿਮ ਭੂਮਿਕਾ ਹੈ। (ਪੀ.ਟੀ.ਆਈ)