ਕੈਨੇਡਾ: ਰਿਹਾਇਸ਼ੀ ਸਕੂਲ 'ਚੋਂ ਮਿਲੀਆਂ ਮੂਲ ਵਸਨੀਕਾਂ ਦੇ ਬੱਚਿਆਂ ਦੀਆਂ 182 ਕਬਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਬਰਾਂ ਬਹੁਤੀਆਂ ਡੂੰਘੀਆਂ ਨਹੀਂ ਹਨ ਸਗੋਂ ਇਹਨਾਂ ਨੂੰ ਬਣਾਉਣ ਵੇਲੇ ਜ਼ਮੀਨ ਨੂੰ ਕਰੀਬ ਇੱਕ ਮੀਟਰ ਤਕ ਹੀ ਪੁੱਟਿਆ

Canada: 182 graves of Indigenous children found in a residential school

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਮੂਲ ਵਸਨੀਕਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਕਿਹਾ ਕਿ 'ਗ੍ਰਾਊਂਡ-ਪੇਨੇਟ੍ਰਿਟਿੰਗ' ਰਡਾਰ ਦੀ ਵਰਤੋਂ ਕਰਕੇ ਨਿਸ਼ਾਨ-ਰਹਿਤ ਕਬਰਾਂ ਵਿਚ 182 ਮਨੁੱਖੀ ਅਵਸ਼ੇਸ਼ ਖੋਜੇ ਗਏ ਹਨ। ਇਹ ਕਬਰਾਂ ਇਕ ਸਾਬਕਾ ਰਿਹਾਇਸ਼ੀ ਸਕੂਲ ਨੇੜੇ ਇਕ ਸਾਈਟ ਵਿਚ ਲੱਭੀਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਬਰਾਂ ਬਹੁਤੀਆਂ ਡੂੰਘੀਆਂ ਨਹੀਂ ਹਨ ਸਗੋਂ ਇਹਨਾਂ ਨੂੰ ਬਣਾਉਣ ਵੇਲੇ ਜ਼ਮੀਨ ਨੂੰ ਕਰੀਬ ਇੱਕ ਮੀਟਰ ਤਕ ਹੀ ਪੁੱਟਿਆ ਗਿਆ ਸੀ। ਇਥੇ ਮੂਲ ਵਸਨੀਕਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਤੋਂ ਅਲੱਗ ਰੱਖਿਆ ਜਾਂਦਾ ਸੀ। ਇਸ ਤੋਂ ਪਹਿਲਾਂ ਵੀ ਚਰਚ ਵੱਲੋਂ ਸੰਚਾਲਿਤ ਸਕੂਲਾਂ ਵਿਚ ਅਜਿਹੀਆਂ ਦੋ ਘਟਨਾਵਾਂ ਦੀ ਜਾਣਕਾਰੀ ਸਾਹਮਣੇ ਆਈ ਇਸ ਵਿਚ ਇਕ ਜਗ੍ਹਾ 600 ਜਦਕਿ ਦੂਜੀ ਜਗ੍ਹਾ 215 ਕਬਰਾਂ ਮਿਲੀਆਂ ਸਨ।

ਜ਼ਿਕਰਯੋਗ ਹੈ ਕਿ ਇਹ ਅਜਿਹੀ ਤੀਜੀ ਘਟਨਾ ਹੈ। ਹਾਲ ਹੀ ਵਿੱਚ, ਕੈਨੇਡਾ ਦੇ ਇੱਕ ਰਿਹਾਇਸ਼ੀ ਸਕੂਲ ਵਿੱਚੋਂ 751 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਇਸ ਰਿਹਾਇਸ਼ੀ ਸਕੂਲ ਦੇ ਵਿਹੜੇ ਤੋਂ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚਿਆਂ ਦੀਆਂ ਲਾਸ਼ਾਂ ਵੀ ਉਨ੍ਹਾਂ ਵਿੱਚ ਦਫ਼ਨਾਈਆਂ ਗਈਆਂ ਹਨ।

ਇਸ ਤੋਂ ਪਹਿਲਾਂ, ਕੈਨੇਡਾ ਦੇ ਇਕ ਬੰਦ ਬੋਰਡਿੰਗ ਸਕੂਲ ਵਿਚ 215 ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਵਿਚੋਂ ਕੁਝ ਦੀ ਉਮਰ ਤਿੰਨ ਸਾਲ ਤੱਕ ਦੱਸੀ ਗਈ।