ਸ਼ੌਂਕ ਦਾ ਕੋਈ ਮੁੱਲ ਨਹੀਂ, ਕੁੱਤੇ ਨੂੰ ਘੁੰਮਾਉਣ ਲਈ ਰੱਖੀ 30 ਲੱਖ ਦੀ ਬੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਜ਼ਨ ਰੀਲੀ ਨਾਮ ਦੀ ਔਰਤ ਨਾਲ ਆਲੀਸ਼ਾਨ ਘਰ ਵਿਚ ਰਹਿੰਦਾ ਹੈ ਇਹ ਕੁੱਤਾ

No value for hobby, 30 lakh bus kept for walking the dog

ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦੇ ਸਾਹਮਣੇ ਕੋਈ ਮੁੱਲ ਨਹੀਂ ਹੁੰਦਾ। ਜਿੱਥੇ ਕਿ ਕੁਝ ਲੋਕ ਮਹਿੰਗੀਆਂ ਗੱਡੀਆਂ ਨੂੰ ਰੱਖਣ ਦੇ ਸ਼ੌਕੀਨ ਹਨ,  ਉੱਥੇ  ਹੀ ਕੁਝ ਲੋਕ ਮਹਿੰਗੇ ਪਸ਼ੂ ਪੰਛੀ ਰੱਖਣ ਦੇ ਸ਼ੌਕੀਨ ਹਨ। 

ਲੋਕ ਵੱਖ-ਵੱਖ ਜਾਤੀਆਂ ਦੇ ਕੁੱਤਿਆਂ ਨੂੰ ਆਪਣੇ ਘਰਾਂ ਵਿੱਚ ਰੱਖਣਾ ਪਸੰਦ ਕਰਦੇ ਹਨ। ਇਹ ਕੁੱਤੇ ਘਰਾਂ ਵਿਚ ਰਹਿ ਕੇ ਆਪਣੇ ਮਾਲਕਾਂ ਦੀ ਆਗਿਆ ਮੰਨ ਕੇ ਬਹੁਤ ਆਗਿਆਕਾਰੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਕੁੱਤਾ ਜਿਹੜਾ 6 ਫੁੱਟ ਲੰਬਾ (No value for hobby, 30 lakh bus kept for walking the dog)  ਹੈ ਅਤੇ ਘਰ ਵਿੱਚ ਪਰਿਵਾਰ ਦੇ ਮੈਂਬਰ ਵਾਂਗ ਰਹਿੰਦਾ ਹੈ। 

 ਛੇ ਫੁੱਟ ਲੰਬਾ, ਮਜ਼ਬੂਤ​ਲੱਤਾਂ ਵਾਲਾ, ਸੁਨਹਿਰੇ ਵਾਲਾਂ ਅਤੇ ਇੱਕ ਮਾਸੂਮ ਦਿੱਖਣ ਵਾਲੇ ਕੁੱਤੇ (No value for hobby, 30 lakh bus kept for walking the dog)  ਹਰ ਕੋਈ ਮਿਲਣਾ ਚਾਹੁੰਦਾ ਹੈ।  ਇਸ ਕੁੱਤੇ ਦਾ ਨਾਮ ਬੌਰਿਸ ਹੈ। ਉਸਦੇ ਵਾਲ ਇੰਨੇ ਲੰਬੇ ਹਨ ਕਿ ਇਸਨੂੰ ਕੰਘੇ ਨਾਲ ਸਿੱਧੇ ਕਰਨੇ ਪੈਂਦੇ ਹਨ।

ਬੌਰਿਸ ਦਾ ਭਾਰ 50 ਕਿੱਲੋ ਤੋਂ ਵੱਧ ਹੈ। ਸੁਜ਼ਨ ਰੀਲੀ ਨਾਮ ਦੀ ਔਰਤ ਇਸ ਕੁੱਤੇ ਦੀ ਦੇਖਭਾਲ ਕਰਦੀ ਹੈ। ਉਸਦੀਆਂ ਸਾਰੀਆਂ ਜਰੂਰਤਾਂ ਨੂੰ ਪੂਰਾ ਕਰਦੀ ਹੈ। ਕੁੱਤੇ ਨੂੰ ਬਾਹਰ ਲੈ ਕੇ ਜਾਣ ਤੋਂ ਇਸਦੇ ਖਾਣ ਪੀਣ ਦਾ ਪ੍ਰਬੰਧ ਕਰਨ ਤੱਕ, ਉਹ ਸਭ ਕੁਝ ਕਰਦੀ ਹੈ। ਬੋਰਿਸ ਹੁਣ 4 ਸਾਲਾਂ ਦਾ ਹੈ। ਸੁਜ਼ਨ ਰੀਲੀ ਕੋਲ 30 ਲੱਖ ਦੀ ਬੱਸ ਹੈ। ਜਿਸ ਤੇ ਉਹ ਆਪਣੇ ਕੁੱਤੇ (No value for hobby, 30 lakh bus kept for walking the dog)  ਬੋਰਿਸ ਨਾਲ ਘੁੰਮਣ ਜਾਂਦੀ ਹੈ