Canada News : ਕੈਨੇਡਾ 'ਚ 400 ਉਡਾਣਾਂ ਰੱਦ, 49 ਹਜ਼ਾਰ ਯਾਤਰੀ ਪ੍ਰਭਾਵਿਤ, ਜਾਣੋ ਕੀ ਹੈ ਵਜ੍ਹਾ
Canada News : ਏਅਰਲਾਈਨਜ਼ ਦੀ ਮਕੈਨਿਕ ਯੂਨੀਅਨ ਵੱਲੋਂ ਹੜਤਾਲ ਦੇ ਐਲਾਨ ਤੋਂ ਬਾਅਦ ਉਡਾਣਾਂ ਹੋਈਆਂ ਪ੍ਰਭਾਵਿਤ
Canada News : ਟੋਰਾਂਟੋ- ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਮੇਨਟੇਨੈਂਸ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਦੇ ਐਲਾਨ ਤੋਂ ਬਾਅਦ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਨਾਲ 49,000 ਯਾਤਰੀ ਪ੍ਰਭਾਵਿਤ ਹੋਏ।
ਏਅਰਕ੍ਰਾਫ਼ਟ ਮਕੈਨਿਕਸ ਫ਼ਰਾਟਰਨਲ ਐਸੋਸੀਏਸ਼ਨ ਨੇ ਕਿਹਾ ਕਿ ਉਸ ਦੇ ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਹੜਤਾਲ ਸ਼ੁਰੂ ਕੀਤੀ ਕਿਉਂਕਿ ਏਅਰਲਾਈਨ ਦੀ ਯੂਨੀਅਨ ਨਾਲ ਗੱਲਬਾਤ ਕਰਨ ਦੀ ਇੱਛਾ ਨਹੀਂ ਸੀ। ਇਸ ਕਾਰਨ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ। ਵੈਸਟਜੈੱਟ ਏਅਰਕ੍ਰਾਫ਼ਟ ਮੇਨਟੇਨੈਂਸ ਇੰਜੀਨੀਅਰ ਸੀਨ ਮੈਕਵੇ, ਜੋ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਪਿਕਟਿੰਗ ਕਰ ਰਹੇ ਹਨ, ਨੇ ਕਿਹਾ ਕਿ ਕਰਮਚਾਰੀਆਂ ਦੀ ਹੜਤਾਲ ਏਅਰਲਾਈਨ ਨੂੰ ਸਨਮਾਨ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਹੈ। ਮੈਕਵੇ ਨੇ ਕਿਹਾ ਕਿ ਯੂਨੀਅਨ ਯਾਤਰੀਆਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਅਫ਼ਸੋਸ ਕਰਦੀ ਹੈ।
(For more news apart from 400 flights canceled in Canada, 49 thousand passengers affected News in Punjabi, stay tuned to Rozana Spokesman)