New York News : ਸ਼ਿਕਾਗੋ ਦੀ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਨੂੰ ਸਾਢੇ ਸੱਤ ਸਾਲ ਦੀ ਸੁਣਾਈ ਕੈਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

New York News : ਰਿਸ਼ੀ ਪਟੇਲ ਨੂੰ ਇਕ ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼

ਰਿਸ਼ੀ ਸ਼ਾਹ

New York News : ਸ਼ਿਕਾਗੋ ਦੀ ਇਕ ਅਦਾਲਤ ਨੇ ਬੀਤੇ ਦਿਨ 31 ਸਾਲਾ ਭਾਰਤੀ ਮੂਲ ਦੇ ਇਕ ਵਿਅਕਤੀ ਰਿਸ਼ੀ ਪਟੇਲ ਨੂੰ ਇਕ ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਾਢੇ ਸੱਤ ਸਾਲ ਦੀ ਸ਼ਜਾ ਸੁਣਾਈ ਹੈ। ਦੱਸ ਦੇਈਏ ਕਿ ਰਿਸ਼ੀ ਸ਼ਾਹ ਦਾ ਨਾਂ ਸ਼ਿਕਾਗੋ ਦੇ ਸਭ ਤੋਂ ਅਮੀਰ ਭਾਰਤੀਆਂ 'ਚੋਂ ਗਿਣਿਆ ਜਾਂਦਾ ਸੀ। ਉਸ ਕੋਲ ਇਕ ਨਿੱਜੀ ਜਹਾਜ਼ ਸੀ। ਉਹ ਜਿਸ ਘਰ 'ਚ ਰਹਿੰਦੇ ਹਨ, ਉਸ ਦੀ ਕੀਮਤ ਵੀ 80 ਲੱਖ ਡਾਲਰ ਮੰਨੀ ਜਾਂਦੀ ਹੈ। ਹਾਲਾਂਕਿ ਰਿਸ਼ੀ ਸ਼ਾਹ ਨੇ ਆਪਣਾ ਪੂਰਾ ਸਾਮਰਾਜ ਝੂਠ ਨਾਲ ਬਣਾਇਆ ਸੀ ਅਤੇ ਇਸ ਕਾਰਨ ਸਫਲਤਾ ਦੇ ਸੱਤਵੇਂ ਅਸਮਾਨ 'ਤੇ ਉੱਡ ਰਹੇ ਰਿਸ਼ੀ ਸ਼ਾਹ ਕੁਝ ਸਮੇਂ 'ਚ ਹੀ ਡਿੱਗ ਕੇ ਜ਼ਮੀਨ ’ਤੇ ਆ ਗਏ।

(For more news apart from  Chicago court sentenced the American billionaire to seven and half years in prison News in Punjabi, stay tuned to Rozana Spokesman)