ਨਦੀ ਵਿਚ ਵਹਿੰਦੀ ਦਿਖੀ 5 ਮੰਜ਼ਲੀ ਬਿਲਡਿੰਗ ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਵੀਡੀਓ ਚੀਨ ਦੀ ਯੈਂਗਜੀ ਨਦੀ ਦੀ ਹੈ।

floating building iv river video viral on social media-

ਚੀਨ: ਸ਼ੋਸ਼ਲ ਮੀਡੀਆ 'ਤੇ ਹਰ ਰੋਜ਼ ਅਜੀਬੋ-ਗਰੀਬ ਵੀਡੀਓ ਆਉਂਦੇ ਰਹਿੰਦੇ ਹਨ। ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਅਜਿਹੀ ਚੀਜ਼ ਦੁਨੀਆ ਵਿਚ ਹੋ ਸਕਦੀ ਹੈ ਜਾਂ ਨਹੀਂ। ਹੁਣ ਟਵਿੱਟਰ 'ਤੇ ਹੈਰਾਨ ਕਰਨ ਵਾਲੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ 5 ਮੰਜ਼ਲੀ ਬਿਲਡਿੰਗ ਨਦੀ ਵਿਚ ਵਹ ਰਹੀ ਹੈ। ਇਹ ਵੀਡੀਓ ਚੀਨ ਦੀ ਯੈਂਗਜੀ ਨਦੀ ਦੀ ਹੈ। ਇੱਕ ਟਵਿੱਟਰ ਯੂਜ਼ਰ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ, "ਅਜਿਹੀਆਂ ਚੀਜ਼ਾਂ ਸਿਰਫ਼ ਚੀਨ ਵਿਚ ਹੋ ਸਕਦੀਆਂ ਹਨ ਜਿੱਥੇ ਯੈਂਗਜੀ ਨਦੀ ਵਿਚ ਇੱਕ ਪੰਜ ਮੰਜ਼ਲੀ ਇਮਾਰਤ ਨਦੀ ਵਿਚ ਤੈਰ ਰਹੀ ਹੈ।"

ਜਾਣਕਾਰੀ ਅਨੁਸਾਰ ਇਹ ਇੱਕ ਫਲੋਟਿੰਗ ਰੈਸਟੋਰੈਂਟ ਹੈ ਜਿਸ ਨੂੰ ਰਿਲੋਕੇਟ ਕੀਤਾ ਜਾ ਰਿਹਾ ਹੈ। ਇਸ ਵੀਡੀਓ ਬਾਰੇ ਟਿੱਪਣੀ ਕਰਦਿਆਂ, ਇੱਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਇਹ ਇੱਕ ਵੱਡਾ ਫਲੋਟਿੰਗ ਰੈਸਟੋਰੈਂਟ ਹੈ ਜੋ ਦੋ ਜਲ ਸਮੁੰਦਰੀ ਜਹਾਜ਼ਾਂ ਦੀ ਮਦਦ ਨਾਲ ਇੱਕ ਨਵੀਂ ਜਗ੍ਹਾ 'ਤੇ ਤਬਦੀਲ ਕੀਤਾ ਜਾ ਰਿਹਾ ਹੈ। ਚੀਨ ਦੇ ਮੀਡੀਆ ਅਨੁਸਾਰ, ਇਸ ਰੈਸਟੋਰੈਂਟ ਦਾ ਨਾਮ ਇਮਪ੍ਰੈਸ਼ਨ ਜਿਆਂਗਜਿਨ, ਜਿਸ ਨੂੰ ਸਥਾਨਕ ਪ੍ਰਸ਼ਾਸਨ ਨੇ ਹਟਾ ਦਿੱਤਾ ਹੈ ਇਸ ਦੀ ਵਜ੍ਹਾ ਨਾਲ ਯੈਂਗਜੀ ਨਦੀ ਵਿਚ ਪ੍ਰਦੂਸ਼ਣ ਵਧ ਰਿਹਾ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।