ਚੋਣਾਂ ਵਿਚ ਦੇਰੀ ਨਹੀਂ ਚਾਹੁੰਦਾ ਪਰ ਡਾਕ ਵੋਟ ਨਾਲ ਨਤੀਜਿਆਂ 'ਚ ਦੇਰੀ ਹੋ ਸਕਦੀ ਹੈ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਚੋਣਾਂ ਵਿਚ ਦੇਰੀ ਨਹੀਂ ਕਰਨਾ ਚਾਹੁੰਦੇ....

Donald Trump

ਵਾਸ਼ਿੰਗਟਨ, 31 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਚੋਣਾਂ ਵਿਚ ਦੇਰੀ ਨਹੀਂ ਕਰਨਾ ਚਾਹੁੰਦੇ, ਇਸ ਦੇ ਨਾਲ ਹੀ ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਡਾਕ ਵੋਟਾਂ ਦੀ ਗਿਣਤੀ ਵਿਚ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ ਚੋਣਾਂ ਦੇ ਨਤੀਜੇ ਪੈਂਡਿੰਗ ਹੋ ਸਕਦੇ ਹਨ। ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਤਿੰਨ ਨਵੰਬਰ ਨੂੰ ਹੋਣੀਆਂ ਹਨ। ਦੂਜੇ ਕਾਰਜਕਾਲ ਲਈ ਉਮੀਦਵਾਰ ਟਰੰਪ ਡੈਮੋਕ੍ਰੇਟਿਕ ਉਮੀਦਵਾਰ ਅਤੇ ਸਾਬਕਾ ਉਪਰਾਸ਼ਟਰਪਤੀ ਜੋਅ ਬਿਡੇਨ ਨਾਲ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ ਜੋ ਕਈ ਚੋਣਾਂ ਤੋਂ ਪਹਿਲੇ ਸਰਵੇਖਣਾਂ ਵਿਚ ਅੱਗੇ ਚੱਲ ਰਹੇ ਹਨ।

ਟਰੰਪ ਨੇ ਵੀਰਵਾਰ ਨੂੰ ਪਹਿਲੀ ਵਾਰ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਟਾਲਣ ਦੀ ਗੱਲ ਖੁੱਲ੍ਹ ਕੇ ਕੀਤੀ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੇ ਉਸੇ ਸਮੇਂ ਉਨ੍ਹਾਂ ਦੇ ਇਸ ਸੁਝਾਅ ਦੀ ਆਲੋਚਨਾ ਕੀਤੀ। ਇਸ ਦੇ ਬਾਅਦ ਦਿਨ ਵਿਚ ਟਰੰਪ ਅਪਣੀ ਗੱਲ ਤੋਂ ਪਿੱਛੇ ਹਟ ਗਏ। ਟਰੰਪ ਨੇ ਚੋਣਾਂ ਤੋਂ ਸਿਰਫ਼ 96 ਦਿਨ ਪਹਿਲਾਂ ਵੀਰਵਾਰ ਨੂੰ ਟਵੀਟ ਕੀਤਾ, ਸਾਰਿਆਂ ਲਈ ਡਾਕ ਰਾਹੀਂ ਵੋਟਾਂ  ਨਾ ਕਿ ਗ਼ੈਰ-ਮੌਜੂਦਗੀ ਵਿਚ ਡਾਕ ਨਾਲ ਵੋਟਾਂ ਜੋ ਕਿ ਚੰਗਾ ਹੈ। ਇਤਿਹਾਸ ਵਿਚ ਸਭ ਤੋਂ ਗਲਤ ਤੇ ਬੇਈਮਾਨੀ ਵਾਲੀਆਂ ਚੋਣਾਂ ਹੋਣਗੀਆਂ। ਉਨ੍ਹਾਂ ਟਵੀਟ ਵਿਚ ਕਿਹਾ ਕਿ ਇਹ ਅਮਰੀਕਾ ਲਈ ਬਹੁਤ ਸ਼ਰਮਨਾਕ ਗੱਲ ਹੋਵੇਗੀ। ਲੋਕ ਜਦ ਸਹੀ ਤਰੀਕੇ ਨਾਲ ਅਤੇ ਸੁਰੱਖਿਅਤ ਵੋਟਿੰਗ ਕਰ ਸਕਣ ਤਦ ਹੀ ਚੋਣਾਂ ਕਰਵਾਈਆਂ ਜਾਣ। ਵ੍ਹਾਈਟ ਹਾਊਸ ਵਿਚ ਦੋਬਾਰਾ ਪੁੱਜਣ ਦੀ ਜੱਦੋ-ਜਹਿਦ ਵਿਚ ਲੱਗੇ ਟਰੰਪ ਨੇ ਦਲੀਲ ਦਿਤੀ ਕਿ ਡਾਕ ਨਾਲ ਵੋਟਾਂ ਨਾਲ ਚੋਣਾਂ ਵਿਚ ਗੜਬੜੀ ਹੋ ਸਕਦੀ ਹੈ। ਉਹ ਇਸ ਦੇ ਮੁੱਖ ਵਿਰੋਧੀ ਰਹੇ ਹਨ। ਟਰੰਪ ਨੇ ਖਦਸ਼ਾ ਜਾਹਰ ਕੀਤਾ ਕਿ ਇਸ ਨਾਲ ਚੋਣਾਂ ਵਿਚ ਘੁਟਾਲਾ ਹੋ ਸਕਦਾ ਹੈ। 

ਟਰੰਪ ਨੇ ਚੋਣਾਂ ਮੁਲਤਵੀ ਕਰਨ ਦਾ ਸੁਝਾਅ ਵਾਪਸ ਲਿਆ- ਡੋਨਾਲਡ ਟਰੰਪ ਨੇ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਕਥਿਤ ਧੋਖਾਧੜੀ ਦੀ ਚਿੰਤਾਵਾਂ ਦੇ ਚਲਦੇ ਮੁਲਤਵੀ ਕਰਨ ਸਬੰਧੀ ਅਪਦੇ ਸੁਝਾਅ ਨੂੰ ਤੁਰਤ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਇਸ ਮੁੱਦੇ 'ਤੇ ਸੀਨੀਅਰ ਰਿਪਬਲਿਕਨ ਆਗੂਆਂ ਤੋਂ ਵੀ ਸਮਰਥਨ ਨਹੀਂ ਮਿਲਿਆ। ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਲਈ ਚੋਣ ਨਵੰਬਰ ਵਿਚ ਹੋਣੀ ਹੈ। ਦੂਜੇ ਕਾਰਜਕਾਲ ਲਈ ਉਮੀਦਵਾਰ ਟੰਰਪ ਡੈਮੋਕ੍ਰੇਟਿਕ ਉਮੀਦਵਾਰ ਅਤੇ ਸਾਬਕ ਉਪ ਰਾਸ਼ਟਰਪਤੀ ਜੋਅ ਬੀਡੇਨ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਕਈ ਸਰਵੇਖਣਾਂ 'ਚ ਟਰੰਪ ਤੋਂ ਅੱਗੇ ਮੰਨੇ ਜਾ ਰਹੇ ਹਨ।