ਯੂਰਪੀ ਸੰਘ ਨੇ ਰੂਸ, ਚੀਨ ਅਤੇ ਉਤਰੀ ਕੋਰੀਆ ਦੇ ਸਾਈਬਰ ਜਾਸੂਸਾਂ 'ਤੇ ਪਹਿਲੀ ਵਾਰ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰਪੀ ਸੰਘ (ਈ.ਯੂ) ਨੇ ਸਾਈਬਰ ਹਮਲਿਆਂ 'ਤੇ ਪਹਿਲੀ ਵਾਰ ਪਾਬੰਦੀ ਲਗਾਉਂਦੇ ਹੋਏ ਉਨ੍ਹਾਂ ਕਥਿਤ ਰੂਸੀ ਫ਼ੌਜੀ ਏਜੰਟਾਂ, ਚੀਨੀ ਸਾਈਬਰ ਜਾਸੂਸੀ ਅਤੇ ਉਤਰੀ ਕੋਰੀਆਂ ਦੀ

File Photo

ਬ੍ਰਸੇਲਜ਼, 31 ਜੁਲਾਈ : ਯੂਰਪੀ ਸੰਘ (ਈ.ਯੂ) ਨੇ ਸਾਈਬਰ ਹਮਲਿਆਂ 'ਤੇ ਪਹਿਲੀ ਵਾਰ ਪਾਬੰਦੀ ਲਗਾਉਂਦੇ ਹੋਏ ਉਨ੍ਹਾਂ ਕਥਿਤ ਰੂਸੀ ਫ਼ੌਜੀ ਏਜੰਟਾਂ, ਚੀਨੀ ਸਾਈਬਰ ਜਾਸੂਸੀ ਅਤੇ ਉਤਰੀ ਕੋਰੀਆਂ ਦੀ ਇਕ ਕੰਪਨੀ ਸਮੇਤ ਕੁਝ ਹੋਰ ਸੰਗਠਨਾਂ 'ਤੇ ਲਾਗੂ ਕੀਤਾ ਹੈ। ਜਿਨ੍ਹਾਂ 6 ਲੋਕਾਂ ਅਤੇ ਤਿੰਨ ਸਮੂਹਾਂ 'ਤੇ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ ਉਨ੍ਹਾਂ 'ਚ ਰੂਸ ਦੀ ਜੀਆਯੂ ਫ਼ੌਜ ਖੁਫ਼ੀਆ ਏਜੰਸੀ ਵੀ ਸ਼ਾਮਲ ਹੈ। ਯੂਰਪੀ ਸੰਘ ਮੁੱਖ ਦਫ਼ਤਰ ਲੇ ਇਕ ਬਿਆਨ 'ਚ ਉਨ੍ਹਾਂ ਨੂੰ 2017 ਦੇ ''ਵਾਨਾ ਕਰਾਏ'' ਰੈਂਸਮਵੇਅਰ ਅਤੇ ''ਨਾਟਪੇਟਿਆ'' ਮਾਲਵੇਅਰ ਹਮਲਿਆਂ ਅਤੇ ''ਕਲਾਉਡ ਹਾਪਰ'' ਸਾਈਬਰ ਜਾਸੂਸੀ ਮਿਸ਼ਨ ਲਈ ਜ਼ਿੰਮੇਦਾਰ ਦਸਿਆ ਹੈ।

ਈ.ਯੂ ਵਿਦੇਸ਼ ਨੀਤੀ ਪ੍ਰਧਾਨ ਜੋਸੇਫ਼ ਬੋਰੇਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਹ ਪਾਬੰਦੀ ''ਵਿਅਕਤੀਆਂ ਦੇ ਸੰਬੰਧ 'ਚ ਯਾਤਰਾ 'ਤੇ ਅਤੇ ਜਾਇਦਾਦਾਂ ਦੇ ਲੈਣ ਦੇਣ 'ਤੇ ਰੋਕ ਹਨ ਅਤੇ ਕੰਪਨੀਆਂ ਤੇ ਸੰਸਥਾਵਾਂ ਦੀ ਜਾਇਦਾਦ ਦੇ ਟ੍ਰਾਂਸਫਰ ਕਰਨ 'ਤੇ ਰੋਕ ਹੈ। ਇਸ ਦੇ ਨਾਲ ਹੀ ਸੂਚੀਬੱਧ ਵਿਅਕਤੀਆਂ ਅਤੇ ਕੰਪਨੀਆਂ ਤੇ ਸੰਸਥਾਵਾਂ ਨੂੰ ਸਿੱਧੇ ਤੇ ਅਸਿੱਧੇ ਤੌਰ 'ਤੇ ਫੰਡਿੰਗ ਉਪਲਬੱਧ ਕਰਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ।'' 

ਉਤਰ ਕੋਰੀਆਈ ਕੰਪਨੀ ਨੇ ਬੰਗਲਾਦੇਸ਼ੀ ਤੇ ਵਿਅਤਨਾਮੀ ਬੈਂਕਾ ਦੀ ਕੀਤੀ ਸਾਈਬਰ ਲੁੱਟ- ਇਸ ਦੇ ਇਲਾਵਾ ਉਤਰ ਕੋਰੀਆਈ ਕੰਪਨੀ ਚੋਸੂਨ ਐਕਸਪੋ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਸ ਬਾਰੇ ਈਯੂ ਦਾ ਕਹਿਣਾ ਹੈ ਕਿ ਉਸ ਨੇ ਵਾਨਾਕਰਾਏ ਸਾਈਬਰ ਹਮਲਿਆਂ, ਸੇਨੀ ਪਿਕਚਰਜ਼ ਦੀ ਹੈਕਿੰਗ ਅਤੇ ਵਿਅਤਨਾਮੀ ਤੇ ਬੰਗਲਾਦੇਸ਼ੀ ਬੈਂਕਾਂ ਦੀ ਸਾਈਬਰ ਲੁੱਟ 'ਚ ਸਹਿਯੋਗ ਕੀਤਾ ਹੈ।

ਰੂਸ ਦੀ ਖੁਫ਼ੀਆ ਏਜੰਸੀ ਨੇ ਨੀਦਰਲੈਂਡ ਦੇ ਸੰਗਠਨ ਦਾ ਵਾਈ-ਫਾਈ ਕੀਤਾ ਸੀ ਹੈਕ- ਰੂਸ ਦੀ ਖੁਫੀਆ ਏਜੰਸੀ ਜੀਆਰਯੂ ਮੈਂਬਰਾਂ ਦੇ ਤੌਰ 'ਤੇ ਪਛਾਣੇ ਗਏ ਚਾਰ ਰੂਸੀ ਨਾਗਰਿਕਾਂ 'ਤੇ ਨੀਦਰਲੈਂਡ ਦੇ ਸੰਗਠਨ ''ਪ੍ਰੋਹਿਬਿਸ਼ਨ ਆਫ਼ ਕੇਮਿਕਲ ਵੈਪਨਜ਼'' ਜਾਂ ਓਪੀਸੀਡਬਲਿਊ ਦਾ ਵਾਈ-ਫਾਈ ਨੈੱਟਵਰਕ ਹੈਕ ਕਰਨ ਦਾ ਦੋਸ ਹੈ ਇਸ ਸੰਗਠਨ ਨੇ ਸੀਰੀਆ 'ਚ ਰਸਾਇਨਿਕ ਹਥਿਆਰਾਂ ਦੇ ਇਸਤੇਮਾਲ ਦੀ ਜਾਂਚ ਕੀਤੀ ਸੀ। 2018 'ਚ ਹੋਏ ਹਮਲੇ ਨੂੰ ਡਚ ਅਧਿਕਾਰੀਆਂ ਨੇ ਅਸਫ਼ਲ ਕਰ ਦਿਤਾ ਸੀ। ਜੀਆਰਯੂ 'ਤੇ ਨਾਟਪੇਟਾ ਲਈ ਵੀ ਪਾਬੰਦੀ ਲਗਾਈ ਗਈ ਹੈ ਜਿਸਨੇ ਯੂਕ੍ਰੇਨ ਨਾਲ ਵਪਾਰ ਕਰਨ ਵਾਲੀ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਦੁਨੀਆਂ ਭਰ 'ਚ ਇਸ ਦੇ ਕਾਰਨ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਸੀ ਅਤੇ 2015 ਤੇ 2016 'ਚ ਯੂਕ੍ਰੇਨ ਦੀ ਪਾਵਰ ਗਰਿਡ 'ਤੇ ਸਾਈਬਰ ਹਮਲੇ ਵੀ ਕੀਤੇ ਗਏ।

ਪਾਬੰਦੀਸ਼ੁਦਾ ਦੋ ਚੀਨੀ ਨਾਗਰਿਕਾਂ ਨੇ 6 ਟਾਪੂਆਂ ਦੀ ਕੰਪਨੀਆਂ ਦੇ ਵੇਰਵੇ ਚੋਰੀ ਕੀਤੇ- ਉਥੇ ਹੀ ਪਾਬੰਦੀਸ਼ੁਦਾ ਦੋ ਚੀਨੀ ਨਾਗਰਿਕਾਂ 'ਤੇ ''ਉਪਰੇਸ਼ਨ ਕਲਾਉਡ ਹਾਪਰ'' 'ਚ ਸ਼ਾਮਲ ਹੋਣ ਦਾ ਦੋਸ਼ ਹੈ ਜਿਸ ਬਾਰੇ 'ਚ ਈਯੂ ਦਾ ਕਹਿਣਾ ਹੈ ਕਿ ਇਸ ਨੇ ਕਲਾਉਡ ਸੇਵਾ ਪ੍ਰਦਾਤਾਵਾਂ ਜ਼ਰੀਏ 6 ਟਾਪੂਆਂ ਦੀ ਕੰਪਨੀਆਂ ਨੂੰ ਪ੍ਰਭਾਵਤ ਕੀਤਾ ਸੀ ਅਤੇ ''ਵਪਾਰਕ ਤੌਰ 'ਤੇ ਸੰਵੇਦਨਸ਼ੀਲ ਅੰਕੜਿਆਂ ਤਕ ਅਣਅਧਿਕਾਰਿਤ ਪਹੁੰਚ ਬਣਾਈ ਸੀ ਜਿਸ ਨਾਲ ਕਾਫ਼ੀ ਆਰਥਕ ਨੁਕਸਾਨ ਹੋਇਆ ਸੀ।''