White House ਨੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਰਵਾਏ ਛੇ ਸਮਝੌਤੇ

The White House also called for President Donald Trump to be awarded the Nobel Peace Prize.

The White House also called for President Donald Trump to be awarded the Nobel Peace Prize. :  ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਵਾਉਣ ਲਈ ਵ੍ਹਾਈਟ ਹਾਊਸ ਨੇ ਵੀ ਅਧਿਕਾਰਤ ਤੌਰ ’ਤੇ ਮੰਗ ਕੀਤੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਅਹੁਦਾ ਸੰਭਾਲਣ ਅਤੇ ਆਪਣੇ ਕਾਰਜਕਾਲ ਦੇ ਛੇ ਮਹੀਨਿਆਂ ਦੌਰਾਨ ਲਗਭਗ ਹਰ ਮਹੀਨੇ ਇਕ ਸ਼ਾਂਤੀ ਸਮਝੌਤਾ ਕਰਵਾਇਆ ਹੈ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਬੀਤੇ ਛੇ ਮਹੀਨਿਆਂ ’ਚ ਰਾਸ਼ਟਰਪਤੀ ਨੇ ਦੁਨੀਆ ’ਚ ਚੱਲ ਰਹੇ ਛੇ ਸੰਘਰਸ਼ਾਂ ਨੂੰ ਖ਼ਤਮ ਕਰਵਾਇਆ ਹੈ, ਜਿਨ੍ਹਾਂ ’ਚ ਇਜ਼ਰਾਇਲ-ਇਰਾਨ ਅਤੇ ਭਾਰਤ-ਪਾਕਿਸਤਾਨ ਦਾ ਵਿਵਾਦ ਵੀ ਸ਼ਾਮਲ ਹੈ।
ਕੈਰੋਲਿਨ ਲੇਵਿਟ ਨੇ ਕਿਹਾ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਹੁਣ ਥਾਈਲੈਂਡ-ਕੰਬੋਡੀਆ, ਇਜ਼ਰਾਈਲ-ਇਰਾਨ, ਰਵਾਂਡਾ ਅਤੇ ਕਾਂਗੋ ਲੋਕਤੰਤਰਿਕ ਗਣਰਾਜ, ਭਾਰਤ-ਪਾਕਿਸਤਾਨ, ਸਰਬੀਆ-ਕੋਸੋਬੋ ਤੋਂ ਇਲਾਵਾ ਮਿਸਰ ਅਤੇ ਇਥੋਪੀਆ ਦਰਮਿਆਨ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਵਾ ਦਿੱਤਾ ਹੈ।