Trump ਦਾ ਪਾਕਿ ਪਿਆਰ ਆਇਆ ਸਾਹਮਣੇ, Pakistan ’ਤੇ ਲਗਾਇਆ ਸਿਰਫ 19 ਫ਼ੀ ਸਦੀ ਟੈਰਿਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿ ਨਾਲ ਤੇਲ ਸਮਝੌਤਾ ਕਰਨ ਦਾ ਵੀ ਕਰ ਚੁੱਕੇ ਨੇ ਐਲਾਨ

Trump imposed only 19 percent tariff on Pakistan

 

Trump imposed only 19 percent tariff on Pakistan : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨ ’ਤੇ ਸਿਰਫ਼ 19 ਫ਼ੀ ਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਸਾਊਥ ਏਸ਼ੀਆ ਦੇ ਕਿਸੇ ਵੀ ਦੇਸ਼ ’ਤੇ ਲਗਾਇਆ ਇਹ ਸਭ ਤੋਂ ਘੱਟ ਟੈਰਿਫ਼ ਹੈ। ਇਸ ਤੋਂ ਪਹਿਲਾਂ ਟਰੰਪ ਨੇ ਅਪ੍ਰੈਲ ’ਚ ਭਾਰਤ ’ਤੇ 26 ਫ਼ੀ ਸਦੀ ਟੈਰਿਫ਼ ਅਤੇ ਪਾਕਿਸਤਾਨ ’ਤੇ 29 ਫ਼ੀ ਸਦੀ ਟੈਰਿਫ਼ ਲਗਾਉਣ ਦੀ ਗੱਲ ਆਖੀ ਸੀ।

ਜਦਕਿ ਨਵੇਂ ਹੁਕਮਾਂ ਅਨੁਸਾਰ ਟਰੰਪ ਨੇ ਭਾਰਤ ਨੂੰ ਸਿਰਫ਼ 1 ਫ਼ੀ ਸਦੀ ਅਤੇ ਪਾਕਿਸਤਾਨ ਨੂੰ 10 ਫ਼ੀ ਸਦੀ ਤੱਕ ਦੀ ਟੈਰਿਫ਼ ’ਚ ਵੱਡੀ ਛੋਟ ਦਿੱਤੀ ਗਈ ਹੈ। ਪਾਕਿਸਤਾਨ ਨੂੰ ਟਰੰਪ ਵੱਲੋਂ ਦਿੱਤੀ ਗਈ ਇਹ ਦੂਜੀ ਵੱਡੀ ਰਾਹਤ ਹੈ। ਧਿਆਨ ਰਹੇ ਕਿ ਟਰੰਪ ਨੇ ਪਾਕਿਸਤਾਨ ਨਾਲ ਬੀਤੇੇ ਕੱਲ੍ਹ ਤੇਲ ਅਤੇ ਵਪਾਰਕ ਸਮਝੌਤਾ ਕਰਨ ਦਾ ਐਲਾਨ ਕੀਤਾ ਸੀ। ਜਿਸ ਤਹਿਤ ਅਮਰੀਕਾ ਵੱਲੋਂ ਪਾਕਿਸਤਾਨ ’ਚ ਤੇਲ ਦੀ ਖੋਜ ਅਤੇ ਪ੍ਰੋਸੈਸਿੰਗ ਕਰਨ ’ਚ ਮਦਦ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਲੰਘੇ ਕੁੱਝ ਮਹੀਨਿਆਂ ਦੌਰਾਨ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ ’ਚ ਕਾਫ਼ੀ ਨੇੜਤਾ ਆਈ ਹੈ ਜਦਕਿ ਪਾਕਿਸਤਾਨ ਨੇ ਲੰਘੇ ਜੂਨ ਮਹੀਨੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਵਿਰੁਧ ਚਲਾਏ ਗਏ ਅਪ੍ਰੇਸ਼ਨ ਸਿੰਧੂਰ ਦੇ ਸੀਜ਼ਫਾਇਰ ਤੋਂ ਬਾਅਦ ਟਰੰਪ ਨੇ ‘ਆਈ ਲਵ ਪਾਕਿਸਤਾਨ’ ਵੀ ਆਖਿਆ ਸੀ।