ਹਾਲੀਵੁਡ ਦੀ ਮਸ਼ਹੂਰ ਅਦਾਕਾਰਾ ਨੂੰ ਪੁਲਿਸ ਨੇ ਮਾਰੀ ਗੋਲੀ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੈਡੀਕਲ ਡਰਾਮਾ ਸੀਰੀਜ਼ ਈਆਰ ਤੋਂ ਚਰਚਾ ਵਿਚ ਆਈ ਹਾਲੀਵੁਡ ਅਦਾਕਾਰਾ ਵੇਨੇਸਾ ਮਾਰਕੇਜ਼ ਨੂੰ ਪੁਲਿਸ ਨੇ ਗੋਲੀ ਮਾਰ ਦਿਤੀ,  ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਮੀਡੀਆ ...

Hollywood actress shot dead by cops

ਲਾਸ ਏਂਜਲਸ : ਮੈਡੀਕਲ ਡਰਾਮਾ ਸੀਰੀਜ਼ ਈਆਰ ਤੋਂ ਚਰਚਾ ਵਿਚ ਆਈ ਹਾਲੀਵੁਡ ਅਦਾਕਾਰਾ ਵੇਨੇਸਾ ਮਾਰਕੇਜ਼ ਨੂੰ ਪੁਲਿਸ ਨੇ ਗੋਲੀ ਮਾਰ ਦਿਤੀ,  ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਮੀਡੀਆ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵੇਨੇਸਾ ਮਾਰਕੇਜ਼ ਨੇ ਪੁਲਿਸ ਨੂੰ ਖਿਡੌਣੇ ਵਾਲੀ ਬੰਦੂਕ ਦਿਖਾਈ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੇਨੇਸਾ ਦੇ ਮਕਾਨ ਮਾਲਿਕ ਦੇ ਫੋਨ 'ਤੇ ਜਾਂਚ ਕਰਨ ਉੱਥੇ ਪਹੁੰਚੀ ਸੀ।  ਉਸ ਸਮੇਂ ਪੁਲਿਸ ਦੇ ਨਾਲ ਇਕ ਡਾਕਟਰ ਵੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਾਰਕੇਜ਼ ਦੇ ਮਕਾਨ ਮਾਲਿਕ ਨੇ ਪੁਲਿਸ ਨੂੰ ਫੋਨ ਕਰ ਉਨ੍ਹਾਂ ਦੇ ਘਰ ਜਾਣ ਨੂੰ ਕਿਹਾ ਸੀ।

ਇਸ ਤੋਂ ਬਾਅਦ ਜਦੋਂ ਪੁਲਿਸ ਮਾਰਕੇਜ਼ ਦੇ ਲਾਸ ਏਂਜਲਸ ਦੇ ਪਾਸਾਡੇਨਾ ਸਥਿਤ ਘਰ ਪਹੁੰਚੀ ਤਾਂ ਦੇਖਿਆ ਕਿ ਮਾਰਕੇਜ਼ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗ ਰਹੀ ਸੀ। ਪੁਲਿਸ ਨੇ ਤੁਰਤ ਮੈਂਟਲ ਹੈਲਥ ਕਲੀਨਿਕ ਨਾਲ ਸੰਪਰਕ ਕੀਤਾ। ਇਸ ਦੌਰਾਨ ਇਹ ਹਾਦਸਾ ਹੋ ਗਿਆ। ਲਾਸ ਏਂਜਲਸ ਪੁਲਿਸ ਦੇ ਅਧਿਕਾਰੀ ਲੈਫਟਿਨੈਂਟ ਮੇਂਡੋਜਾ ਨੇ ਦੱਸਿਆ ਕਿ ਮਾਰਕੇਜ਼ ਮਾਨਸਿਕ ਸਮੱਸਿਆਵਾਂ ਤੋਂ ਗ੍ਰਸਤ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਨਾਲ ਆਏ ਡਾਕਟਰ ਨੇ ਵੇਨੇਸਾ ਤੋਂ ਲਗਭੱਗ ਡੇਢ ਘੰਟੇ ਤੱਕ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਵੇਨੇਸਾ ਕੁੱਝ ਠੀਕ ਵੀ ਲੱਗ ਰਹੀ ਸੀ

ਪਰ ਅਚਾਨਕ ਉਨ੍ਹਾਂ ਦੀ ਮਾਨਸਿਕ ਹਾਲਤ ਵਿਗੜੀ ਅਤੇ ਉਨ੍ਹਾਂ ਨੇ ਪੁਲਿਸ ਵੱਲ ਇਸ਼ਾਰਾ ਕਰਦੇ ਹੋਏ ਬੰਦੂਕ ਹੱਥ ਵਿਚ ਚੁਕ ਲਈ। ਖਬਰਾਂ ਦੇ ਮੁਤਾਬਕ, ਸ਼ੇਰਿਫ ਦੇ ਲੈਫਟਿਨੈਂਟ ਜੋ ਮੇਂਡੋਜ਼ਾ ਨੇ ਕਿਹਾ ਕਿ ਲਗਭੱਗ 90 ਮਿੰਟ ਬਾਅਦ ਵੇਨੇਸਾ (49) ਇਕ ਬੀਬੀ ਗਨ (ਖਿਡੌਣਾ ਬੰਦੂਕ) ਦੇ ਨਾਲ ਆਈ ਅਤੇ ਇਸ ਨੂੰ ਅਧਿਕਾਰੀਆਂ 'ਤੇ ਤਾਨ ਦਿਤਾ, ਅਧਿਕਾਰੀਆਂ ਨੇ ਇਸ ਨੂੰ ਅਸਲੀ ਬੰਦੂਕ ਸੱਮਝ ਕੇ ਫਾਇਰਿੰਗ ਕਰ ਦਿਤੀ। ਮੇਂਡੋਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੇਨੇਸਾ ਮਾਨਸਿਕ ਸਿਹਤ ਤੋਂ ਜੂਝਦੀ ਹੋਈ ਅਤੇ ਅਪਣੀ ਦੇਖਭਾਲ ਕਰਨ ਵਿਚ ਅਸਮਰਥ ਪਤਾ ਪੈ ਰਹੀ ਸੀ। 

ਪਿਛਲੇ ਸਾਲ ਅਕਤੂਬਰ ਵਿਚ ਵੇਨੇਸਾ ਨੇ ਇਲਜ਼ਾਮ ਲਗਾਇਆ ਸੀ ਕਿ ਨਸਲੀ ਭੇਦਭਾਵ ਅਤੇ ਯੋਨ ਸ਼ੋਸ਼ਨ ਦੀ ਸ਼ਿਕਾਇਤ ਕਰਨ ਤੋਂ ਬਾਅਦ ਈਆਰ ਦੇ ਸਾਥੀ - ਕਲਾਕਾਰ ਜਾਰਜ ਕਲੂਨੀ ਨੇ ਉਨ੍ਹਾਂ ਨੂੰ ਬਲੈਕਲਿਸਟ ਕਰ ਦਿਤਾ ਸੀ। ਉਨ੍ਹਾਂ ਨੇ ਉਸ ਸਮੇਂ ਟਵੀਟ ਕੀਤਾ ਸੀ, ਜਦੋਂ ਮੈਂ ਈਆਰ ਵਿਚ ਯੋਨ ਸ਼ੋਸ਼ਨ ਦੀ ਗੱਲ ਕਹੀ ਤਾਂ ਕਲੂਨੀ ਨੇ ਮੈਨੂੰ ਬਲੈਕਲਿਸਟ ਕੀਤੇ ਜਾਣ ਵਿਚ ਮਦਦ ਕੀਤੀ।  ਕਲੂਨੀ ਨੇ ਉਸ ਸਮੇਂ ਬਿਆਨ ਜਾਰੀ ਕਰ ਕਿਹਾ ਸੀ ਕਿ ਕਾਸਟਿੰਗ ਤੈਅ ਕਰਨ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ।