ਆਸਟ੍ਰੇਲੀਆ ਵਿਚ ਸੰਸਾਰ ਜੰਗ ਨੂੰ ਸਮਰਪਿਤ ਸਿੱਖ ਫ਼ੌਜੀਆਂ ਦੇ ਲੱਗਣਗੇ ਬੁੱਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੱਖ ਫ਼ੌਜੀਆਂ ਦੇ ਬੁਤ ਜਿਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨਗੇ ਉਥੇ ਸਿੱਖਾਂ ਦੇ ਆਸਟਰੇਲੀਆ ’ਚ ਇਤਿਹਾਸ ਦੀ ਤਸਵੀਰ ਨੂੰ ਵੀ ਕਰਨਗੇ ਪੇਸ਼।

Australia will have statues of Sikh soldiers dedicated to World War II

 

ਮੈਲਬੌਰਨ: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ (World War 2) ਦੌਰਾਨ ਸ਼ਹੀਦ ਹੋਏ ਬਹਾਦਰ ਸਿੱਖ ਫ਼ੌਜੀਆਂ ਦੀ ਯਾਦ ਨੂੰ ਸਮਰਪਿਤ ਇਕ ਯਾਦਗਾਰ ਬਣਾਉਣ ਨੂੰ ਪ੍ਰਵਾਨਗੀ ਮਿਲ ਗਈ ਹੈ ਜਿਸ ਦੇ ਚਲਦਿਆਂ ਆਉਂਦੇ ਦਿਨਾਂ ਵਿਚ ਯਾਦਗਾਰ ਵਿਚ ਸਿੱਖ ਫ਼ੌਜੀਆਂ ਦੇ ਬੁਤ ਸਥਾਪਤ ਕੀਤੇ ਜਾਣਗੇ। ਇਹ ਯਾਦਗਾਰ ਸਿਡਨੀ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਬਲੈਕਟਾਊਨ ਕੌਂਸਲ ਦੇ ਇਲਾਕੇ ਗਲੈਨਵੁੱਡ ਵਿਖੇ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਭਰ ਵਿਚ ਸਿੱਖ ਫ਼ੌਜੀਆਂ (Sikh Soldiers) ਦੀ ਬਹਾਦਰੀ ਨੂੰ ਦਰਸਾਉਂਦਾ ਇਹ ਪਹਿਲਾ ਬੁਤ (Statues) ਹੋਵੇਗਾ।

ਇਸ ਯਾਦਗਾਰ ਨੂੰ ਬਣਵਾਉਣ ਲਈ ਫ਼ਤਿਹ ਫ਼ਾਉਂਡੇਸ਼ਨ ਨੂੰ ਕਾਫ਼ੀ ਲੰਮਾ ਸੰਘਰਸ਼ ਵੀ ਕਰਨਾ ਪਿਆ। ਫ਼ਤਿਹ ਫ਼ਾਊਂਡੇਸਨ ਦੇ ਅਮਰਿੰਦਰ ਸਿੰਘ ਬਾਜਵਾ, ਹਰਕੀਰਤ ਸਿੰਘ ਸੰਧਰ, ਦਵਿੰਦਰ ਸਿੰਘ ਧਾਰੀਆ,ਗੈਰੀ ਸਿੰਘ ਸਾਹਣੀ ਤੇ ਨਵਤੇਜ ਸਿੰਘ ਬਸਰਾ ਦੇ ਯਤਨਾਂ ਤੇ ਬਲੈਕਟਾਊਨ ਕੋਂਸਲ ਦੇ ਸਹਿਯੋਗ ਸਦਕਾ ਇਹ ਯਾਦਗਾਰ ਬਣਨੀ ਸੰਭਵ ਹੋ ਪਾਈ ਹੈ ਜਿਸ ਲਈ ਫ਼ਤਿਹ ਫ਼ਾਉਂਡੇਸ਼ਨ ਨੂੰ ਚਾਰ ਸਾਲ ਦੇ ਕਰੀਬ ਚਾਰਾਜੋਈ ਕਰਨੀ ਪਈ ਤੇ ਵੱਖ-ਵੱਖ ਪੱਖਾਂ ’ਤੇ ਇਤਿਹਾਸਕ ਤੱਥ ਪੇਸ਼ ਕਰਨੇ ਪਏ ਤਾਂ ਕਿਤੇ ਜਾ ਕੇ ਇਹ ਯਾਦਗਾਰ ਬਣਨੀ ਸੰਭਵ ਹੋ ਸਕੀ।

ਫ਼ਾਊਂਡੇਸ਼ਨ ਨੇ ਕਿਹਾ ਕਿ ਇਹ ਯਾਦਗਾਰੀ ਬੁਤ ਜਿਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨਗੇ ਉਥੇ ਸਿੱਖਾਂ ਦੇ ਆਸਟਰੇਲੀਆ ਵਿਚ ਇਤਿਹਾਸ ਦੀ ਤਸਵੀਰ ਨੂੰ ਵੀ ਪੇਸ਼ ਕਰੇਗਾ। ਫ਼ਤਿਹ ਫ਼ਾਊਂਡੇਸ਼ਨ ਨੇ ਸਾਰੇ ਭਾਈਚਾਰੇ ਦਾ ਧਨਵਾਦ ਕੀਤਾ ਅਤੇ ਦਸਿਆ ਕਿ ਸਿੱਖ ਫ਼ੌਜੀਆਂ ਦੀ ਬਣਨ ਵਾਲੀ ਇਹ ਯਾਦਗਾਰ ਹਮੇਸ਼ਾ ਸਾਡੇ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ।