ਅਫਗਾਨਿਸਤਾਨ ਵਿਚ ਫੌਜੀ ਚੌਕੀ ਵਿਚ ਆਤਮਘਾਤੀ ਬੰਬ ਧਮਾਕਾ, 9 ਲੋਕਾਂ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੁਝ ਲੋਕ ਇਕ ਵਾਹਨ ਵਿੱਚ ਸਵਾਰ ਹੋ ਕੇ ਉੱਥੋਂ ਦੀ ਰਹੇ ਸਨ ਲੰਘ

Soldier

ਕਾਬੁਲ: ਦੱਖਣੀ ਅਫਗਾਨਿਸਤਾਨ ਵਿਚ ਇਕ ਫੌਜੀ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ ਚਾਰ ਨਾਗਰਿਕਾਂ ਸਮੇਤ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ।

 

ਹੇਲਮੰਦ ਪ੍ਰਾਂਤ ਦੇ ਰਾਜਪਾਲ ਦੇ ਬੁਲਾਰੇ ਓਮਰ ਜ਼ਵਾਕ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਆਤਮਘਾਤੀ ਹਮਲਾ ਬੁੱਧਵਾਰ ਦੇਰ ਰਾਤ ਨਾਹਰੀ ਸਾਰਾਹ ਜ਼ਿਲ੍ਹੇ ਵਿੱਚ ਹੋਇਆ, ਜਿਸ ਵਿੱਚ ਇੱਕ ਛੋਟਾ ਬੱਚਾ ਅਤੇ ਤਿੰਨ ਸੁਰੱਖਿਆ ਬਲਾਂ ਦੇ ਜਵਾਨ ਵੀ ਜ਼ਖਮੀ ਹੋ ਗਏ। ਉਹਨਾਂ  ਕਿਹਾ ਕਿ ਜਦੋਂ ਹਮਲਾਵਰਾਂ ਨੇ ਚੌਕੀ ਨੂੰ ਨਿਸ਼ਾਨਾ ਬਣਾਇਆ ਤਾਂ ਕੁਝ ਲੋਕ ਇਕ ਵਾਹਨ ਵਿੱਚ ਸਵਾਰ ਹੋ ਕੇ ਉੱਥੋਂ ਦੀ ਲੰਘ ਰਹੇ ਸਨ।

ਇਨ੍ਹਾਂ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਆਤਮਘਾਤੀ ਹਮਲਾ ਉਸ ਸਮੇਂ ਦੀ ਹੈ ਜਦੋਂ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਗੱਲਬਾਤ ਕਰਨ ਵਾਲਿਆਂ ਵਿਚਾਲੇ ਕਤਰ ਵਿਚ ਇਤਿਹਾਸਕ ਸ਼ਾਂਤੀ ਗੱਲਬਾਤ ਚੱਲ ਰਹੀ ਹੈ। ਇਸ ਗੱਲਬਾਤ ਦਾ ਉਦੇਸ਼ ਵਿਵਾਦ ਨੂੰ ਖਤਮ ਕਰਨਾ ਅਤੇ ਦੇਸ਼ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਇਕ ਢਾਂਚਾ ਤਿਆਰ ਕਰਨਾ ਹੈ।