ਦਿੱਲੀ ਤੋਂ ਚੱਲਿਆ ਨਗਰ ਕੀਰਤਨ ਪਹੁੰਚਿਆ ਨਨਕਾਣਾ ਸਾਹਿਬ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿ BSF ਨੇ ਨਗਰ ਕੀਰਤਨ ਵਾਲੀ ਬੱਸ ਮੋੜੀ ਵਾਪਿਸ

Nankana Sahib Delhi Nagar Kirtan

ਨਨਕਾਣਾ ਸਾਹਿਬ: ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਚੱਲਿਆ ਨਗਰ ਕੀਰਤਨ ਕੱਲ ਦੁਪਹਿਰ 2 ਵਜੇ ਦੇ ਕਰੀਬ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖ਼ਲ ਹੋਇਆ। ਜਿਥੇ ਇਸ ਨਗਰ ਕੀਰਤਨ ਦਾ ਸਵਾਗਤ ਗਵਰਨਰ ਪਾਕਿ ਪੰਜਾਬ ਚੌਧਰੀ ਮੁਹੰਮਦ ਸਰਵਰ ਅਤੇ ਹੋਰ ਵੱਡੇ ਸਿਆਸੀ ਤੇ ਸਿੱਖ ਆਗੂਆਂ ਨੇ ਕੀਤਾ। ਇਸ ਮੌਕੇ ਦੋਵਾਂ ਮੁਲਕਾਂ ਦੇ ਨੁਮਾਇੰਦਿਆਂ ਨੇ ਬਹੁਤ ਖੁਸ਼ੀ ਪ੍ਰਗਟ ਕੀਤੀ।

ਚੌਧਰੀ ਸਰਵਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਨ। ਦੱਸ ਦਈਏ ਕਿ ਪਰਮਜੀਤ ਸਰਨਾ ਨੂੰ ਕੱਲ ਇਸ ਨਗਰ ਕੀਰਤਨ ਨਾਲ ਜਾਣ ਦੀ ਇਜਾਜ਼ਤ ਨਹੀਂ ਸੀ ਮਿਲੀ ਪਰ ਉਨ੍ਹਾਂ ਦੇ ਛੋਟੇ ਭਰਾ ਹਰਵਿੰਦਰ ਸਰਨਾ ਇਸ ਮੌਕੇ ਪਾਕਿ ਚ ਨਗਰ ਕੀਰਤਨ ਰਾਹੀਂ ਦਾਖ਼ਲ ਹੋਏ ਜੋ ਕਿ ਮਹਾਰਾਜ ਦੇ ਪ੍ਰਕਾਸ਼ ਤੇ ਬਿਰਾਜੇ ਵੀ ਦਿਖਾਈ ਦੇ ਰਹੇ ਹਨ।

ਇਸ ਮੌਕੇ ਪਾਕਿ BSF ਨੇ ਨਗਰ ਕੀਰਤਨ ਨੂੰ ਲੈਕੇ ਜਾ ਰਹੀ ਬੱਸ ਨੂੰ ਸਰਹਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਾਲਕੀ ਸਾਹਿਬ ਨੂੰ ਉਤਾਰ ਕੇ ਹੀ ਪਾਕਿ ’ਚ ਦਾਖਲ ਹੋਇਆ ਜਾ ਸਕਦਾ ਹੈ ਜਦਕਿ ਪਹਿਲਾਂ ਪਿਛਲੇ ਸਾਲ ਨਗਰ ਕੀਰਤਨ ਦੇ ਨਾਲ ਵਾਹਨ ਨੂੰ ਇਜਾਜ਼ਤ ਮਿਲ ਗਈ ਸੀ ਪਰ ਇਸ ਵਾਰ ਇਜਾਜ਼ਤ ਮਿਲਣ ਦੇ ਬਾਵਜੂਦ ਬੱਸ ਨੂੰ ਬਾਰਡਰ ਤੋਂ ਵਾਪਿਸ ਮੋੜ ਦਿੱਤਾ ਗਿਆ ਜਿਸ ਦਾ ਕਿ ਇੱਕ ਇਜਾਜ਼ਤ ਪੱਤਰ ਵੀ ਹੈ।

ਪਰ ਚੌਧਰੀ ਸਰਵਰ ਵਲੋਂ ਨਿੱਘੇ ਸਵਾਗਤ ਤੋਂ ਬਾਅਦ ਪਾਲਕੀ ਸਾਹਿਬ ਨੂੰ ਸਿੱਖ ਸੰਗਤਾਂ ਵਲੋਂ ਚੁੱਕ ਕੇ ਲਿਜਾਇਆ ਗਿਆ ਅਤੇ ਦੇਰ ਰਾਤ ਇਹ ਨਗਰ ਕੀਰਤਨ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਪਹੁੰਚਿਆ ਜਿਥੇ ਸੰਗਤਾਂ ਨੇ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ, ਬਾਬੇ ਨਾਨਕ ਦਾ ਧਿਆਨ ਧਰਿਆ। ਦੱਸ ਦਈਏ ਕਿ ਇਹ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਬਾਅਦ ਪਾਕਿ ਦੇ ਹੋਰ ਗੁਰਦਵਾਰਿਆਂ ਦੀ ਯਾਤਰਾ ਲਈ ਰਵਾਨਾ ਹੋਵੇਗਾ ਅਤੇ ਉਸਤੋਂ ਬਾਅਦ ਕਰਤਾਰਪੁਰ ਸਾਹਿਬ ਪਹੁੰਚੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।