ਫਰਾਂਸ ਤੋਂ ਬਾਅਦ ਹੁਣ ਕੈਨੇਡਾ 'ਚ ਹੋਇਆ ਹਮਲਾ, ਦੋ ਲੋਕਾਂ ਦੀ ਮੌਤ, 5 ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਇਸ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

canada

ਕਿਊਬਿਕ: ਫਰਾਂਸ ਤੋਂ ਬਾਅਦ ਹੁਣ ਕੈਨੇਡਾ 'ਚ ਹਮਲੇ ਦੀ ਵਰਦਾਤ ਸਾਹਮਣੇ ਆਈ ਹੈ। ਇਸ ਹਮਲੇ ਦੌਰਾਨ ਇੱਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ 'ਤੇ ਹਮਲਾ ਕੀਤਾ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕੈਨੇਡਾ ਦੇ ਕਿਊਬਿਕ ਸਿਟੀ 'ਚ ਇਸ ਸ਼ੱਕੀ ਵਿਅਕਤੀ ਨੇ ਕਈ ਲੋਕਾਂ 'ਤੇ ਹਮਲਾ ਕੀਤਾ ਹੈ। ਹਮਲਾਵਰ ਮੱਧਯੁਗੀ ਯੋਧਿਆਂ ਦੀ ਪੌਸ਼ਾਕ 'ਚ ਸਜਿਆ ਹੋਇਆ ਸੀ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ।

ਦਰਅਸਲ ਕੁਝ ਦਿਨ ਪਹਿਲਾਂ ਫਰਾਂਸ 'ਚ ਇਕ ਚਰਚ ਵਿਚ ਤਿੰਨ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਇਸ ਦੇਸ਼ ਵਿਚ ਯੂਨਾਨ ਦੇ ਆਰਥੋਡਾਕਸ ਚਰਚ ਵਿਚ ਪਾਦਰੀ ਨੂੰ ਗੋਲੀ ਮਾਰਨ ਦੀ ਘਟਨਾ ਦੁਬਾਰਾ ਸਾਹਮਣੇ ਆਈ। ਇਸ ਦੌਰਾਨ ਹਮਲਾਵਰ ਪੁਜਾਰੀ 'ਤੇ ਹਮਲਾ ਕਰਕੇ ਫਰਾਰ ਹੋ ਗਿਆ। ਜ਼ਖਮੀ ਪਾਦਰੀ ਹਸਪਤਾਲ 'ਚ ਦਾਖਲ ਹੈ। ਪੇਟ ਵਿਚ ਗੋਲੀ ਲੱਗਣ ਕਾਰਨ ਪੁਜਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇੜਿਓਂ ਨਾਕਾਬੰਦੀ ਕਰਕੇ ਹਮਲਾਵਰ ਦੀ ਭਾਲ ਕਰ ਰਹੀ ਹੈ। ਹਮਲੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।