ਫਿਲੀਪੀਨਜ਼ ਵਿਚ ਭਿਆਨਕ ਤੂਫਾਨ ਦੀ ਦਸਤਕ, 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਰਜਨਾਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਕੀਤੀਆਂ ਰੱਦ

Storm

ਫਿਲੀਪੀਨਜ਼: ਪੂਰਬੀ ਫਿਲਪੀਨ ਵਿਚ ਐਤਵਾਰ ਤੜਕੇ ਭਿਆਨਕ ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਮੱਦੇਨਜ਼ਰ ਰਾਜਧਾਨੀ ਵਿਚ ਆਉਣ ਵਾਲੀਆਂ ਥਾਵਾਂ ਤੋਂ ਤਕਰੀਬਨ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਰਾਜਧਾਨੀ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਆਫ਼ਤ ਜਵਾਬ ਏਜੰਸੀ ਦੇ ਮੁਖੀ ਰਿਕਾਰਡੋ ਜਲਾਲਦ ਨੇ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਤੂਫਾਨ ਦੇ ਮਾਰਗ ਵਿਚ ਪੈ ਰਹੇ ਖਤਰਨਾਕ ਖੇਤਰਾਂ ਵਿਚ ਹਨ। ਅਜਿਹੀ ਸਥਿਤੀ ਵਿੱਚ, ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਤੂਫਾਨ 'ਗੋਨੀ' ਨੇ ਸਵੇਰੇ 225 ਕਿਲੋਮੀਟਰ ਪ੍ਰਤੀ ਘੰਟਾ ਦ ਰਫਤਾਰ ਨਾਲ ਤੇਜ਼ ਹਵਾਵਾਂ ਨਾਲ ਕੱਟਨਾਡੂਆਨਿਸ ਸੂਬੇ ਦੇ ਤੱਟ ਨਾਲ ਟਕਰਾਇਆ। ਇਨ੍ਹਾਂ ਹਵਾਵਾਂ ਦੀ ਰਫਤਾਰ 280 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹੀ। ਤਾਜ਼ਾ ਜਾਣਕਾਰੀ ਦੇ ਅਨੁਸਾਰ, ਤੂਫਾਨ ਹੁਣ ਮਨੀਲਾ ਸਮੇਤ ਵਧੇਰੇ ਆਬਾਦੀ ਘਣਤਾ ਵਾਲੇ ਪੱਛਮੀ ਖੇਤਰਾਂ ਵੱਲ ਵਧ ਰਿਹਾ ਹੈ ਇਹ ਉਨ੍ਹਾਂ ਇਲਾਕਿਆਂ ਵਿਚੋਂ ਲੰਘੇਗਾ ਜਿਥੇ ਇਕ ਹਫ਼ਤੇ ਪਹਿਲਾਂ ਆਏ ਤੂਫਾਨ ਨੇ ਬਹੁਤ ਨੁਕਸਾਨ ਕੀਤਾ ਸੀ। ਉਸ ਤੂਫਾਨ ਕਾਰਨ ਤਕਰੀਬਨ 22 ਲੋਕਾਂ ਦੀ ਮੌਤ ਹੋ ਗਈ।

ਮਾਹਰ ਕਹਿੰਦੇ ਹਨ ਕਿ ਇਹ ਸੋਮਵਾਰ ਦੇ ਸ਼ੁਰੂ ਵਿੱਚ ਅਤਿ ਸੰਘਣੀ ਆਬਾਦੀ ਵਾਲੀ ਮਨੀਲਾ ਵਿੱਚ ਦਸਤਕ ਦੇਵੇਗਾ। ਉਹਨਾਂ ਨੇ ਲੋਕਾਂ ਨੂੰ ਭੈੜੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਰਾਜਧਾਨੀ ਵਿਚ ਤਕਰੀਬਨ 1000 ਕੋਵਿਡ -19 ਮਰੀਜ਼ਾਂ ਨੂੰ ਤੰਬੂਨੁਮਾ ਵੱਖਰੇ-ਵੱਖਰੇ ਰਿਹਾਇਸ਼ੀ ਇਲਾਕਿਆਂ ਤੋਂ ਹਸਪਤਾਲ, ਹੋਟਲ ਜਾਂ ਇਲਾਜ਼ ਕੇਂਦਰਾਂ ਅਤੇ ਉੱਤਰੀ ਬਾਲਕਨ ਪ੍ਰਾਂਤਾਂ ਵਿਚ ਬਾਹਰ ਕੱਢਿਆ ਗਿਆ ਹੈ।

ਰਾਜਧਾਨੀ ਮਨੀਲਾ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਐਤਵਾਰ ਤੋਂ ਸੋਮਵਾਰ ਤੱਕ 24 ਘੰਟਿਆਂ ਲਈ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਨਾਲ ਦਰਜਨਾਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ।