ਫ਼ਿਲੀਪੀਨਜ਼ 'ਚ ਤੂਫ਼ਾਨ 'ਗੋਨੀ' ਨੇ ਦਿਤੀ ਦਸਤਕ, 7 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਗਏ 10 ਲੱਖ ਲੋਕ

image

ਮਨੀਲਾ, 1 ਨਵੰਬਰ : ਪੂਰਬੀ ਫ਼ਿਲੀਪੀਨਜ਼ ਵਿਚ ਐਤਵਾਰ ਤੜਕੇ ਭਿਆਨਕ ਤੂਫ਼ਾਨ ਨੇ ਦਸਤਕ ਦਿਤੀ ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਤੂਫ਼ਾਨ ਦੇ ਮੱਦੇਨਜ਼ਰ ਰਾਜਧਾਨੀ ਸਮੇਤ ਇਸ ਦੇ ਰਸਤੇ ਵਿਚ ਪੈਣ ਵਾਲੇ ਸਥਾਨਾਂ ਤੋਂ ਕਰੀਬ 10 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ।

image


ਰਾਜਧਾਨੀ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕਰਨ ਦਾ ਆਦੇਸ਼ ਦਿਤਾ ਗਿਆ ਹੈ। ਸਰਕਾਰੀ ਆਫ਼ਤ ਪ੍ਰਤੀਕਿਰਿਆ ਏਜੰਸੀ ਦੇ ਪ੍ਰਮੁੱਖ ਰਿਕਾਰਡੋ ਜਲਾਡ ਨੇ ਕਿਹਾ, ''ਕਈ ਅਜਿਹੇ ਲੋਕ ਹਨ ਜੋ ਤੂਫ਼ਾਨ ਦੇ ਮੱਦੇਨਜ਼ਰ ਖ਼ਤਰਨਾਕ ਖੇਤਰਾਂ ਵਿਚ ਹਨ। ਸਾਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਣ ਦਾ ਖਦਸ਼ਾ ਹੈ।''
ਤੂਫ਼ਾਨ 'ਗੋਨੀ' 225 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਸਵੇਰ ਦੇ ਸਮੇਂ ਕਟਨਹੁਆਨਿਸ ਸੂਬੇ ਨਾਲ ਟਕਰਾਇਆ। ਇਹਨਾਂ ਹਵਾਵਾਂ ਦੀ ਰਫ਼ਤਾਰ ਕਦੇ-ਕਦੇ 280 ਕਿਲੋਮੀਟਰ ਪ੍ਰਤੀ ਘੰਟਾ ਵੀ ਹੁੰਦੀ ਰਹੀ। ਇਹ ਸ਼੍ਰੇਣੀ ਪੰਜ ਦੇ ਤੂਫ਼ਾਨ ਦੇ ਬਰਾਬਰ ਹੈ। ਇਹ ਤੂਫ਼ਾਨ ਹੁਣ ਮਨੀਲਾ ਸਮੇਤ ਵੱਧ ਆਬਾਦੀ ਘਣਤਾ ਵਾਲੇ ਪਛਮੀ ਖੇਤਰਾਂ ਵਲ ਵੱਧ ਰਿਹਾ ਹੈ। (ਪੀਟੀਆਈ)