ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ‘ਜਾਰਜ ਬੁਸ਼’ ਦਾ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼, ‘Cold War’ ਦੇ ਵਿਚ ਅਮਰੀਕਾ ਦੀ ਅਗਵਾਈ ਕਰਨ ਵਾਲੇ ਜਾਰਜ ਬੁਸ਼

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼, ‘Cold War’ ਦੇ ਅੰਤ ਵਿਚ ਅਮਰੀਕਾ ਦੀ ਅਗਵਾਈ ਕਰਨ ਵਾਲੇ ਜਾਰਜ ਬੁਸ਼ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਮੌਤ ਬਾਰੇ ਪਰਵਾਰ ਨੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਦੱਸਿਆ। ਇਕ ਪਰਵਾਰ ਦੇ ਮੈਂਬਰ ਨੇ ਟਵੀਟਰ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਬ, ਨੀਲ, ਮਾਰਵਿਨ, ਡੋਰੋ ਅਤੇ ਮੈਂ ਇਹ ਦੱਸਣ ਜਾ ਰਹੇ ਹਾਂ ਕਿ ਸਾਡੇ ਪਿਆਰੇ ਪਿਤਾ ਜੀ ਜਾਰਜ ਬੁਸ਼ ਦੀ ਮੌਤ ਹੋ ਗਈ ਹੈ। 12 ਜੂਨ 1924 ਨੂੰ ਜਨਮੇ ਬੁਸ਼ 1989 ਤੋਂ 1993 ਤਕ ਅਮਰੀਕਾ ਦੇ ਰਾਸ਼ਟਰਪਤੀ ਰਹੇ।

ਇਸ ਤੋਂ ਪਹਿਲਾਂ ਉਨ੍ਹਾਂ ਨੇ 1981 ਤੋਂ 1989 ਤਕ ਅਮਰੀਕਾ ਦੇ 43ਵੇਂ ਉਪ ਰਾਸ਼ਟਰਪਤੀ ਦੇ ਤੌਰ ‘ਤੇ ਕੰਮ ਕੀਤਾ। ਜਾਣਕਾਰੀ ਮੁਤਾਬਕ ਬੁਸ਼ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ।ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦੇ ਪਰਿਵਾਰ ਨੇ ਦਿੱਤੀ। ਸਾਲ 1988 ਵਿਚ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਉਹ ਸੰਯੁਕਤ ਰਾਸ਼ਟਰ ਅਤੇ ਚੀਨ ਵਿਚ ਅਮਰੀਕਾ ਦੇ ਰਾਜਦੂਤ ਰਹਿ ਚੁੱਕੇ ਨੇ ਤੇ ਉਹ ਸੀਆਈਏ ਦੇ ਡਾਇਰੈਕਟਰ ਵੀ ਸਨ। ਉਨ੍ਹਾਂ ਦੇ ਸਮੇਂ 'ਚ ਹੀ ਖਾੜ੍ਹੀ ਦਾ ਪਹਿਲਾ ਯੁੱਧ ਹੋਇਆ ਸੀ। ਜਾਰਜ ਡਬਲਿਊ ਬੁਸ਼ ਦੇ ਕਾਰਜਕਾਲ ਵਿਚ ਹੀ ਯੂਐਸਐਸਆਰ ਯਾਨੀ ਸੋਵੀਅਤ ਸੰਘ ਦਾ ਵਿਘਟਨ ਹੋਇਆ ਅਤੇ ਸੀਤ ਯੁੱਧ ਦਾ ਖਾਤਮਾ ਹੋਇਆ ਸੀ।

ਉਨ੍ਹਾਂ ਦੇ ਹੀ ਕਾਰਜਕਾਲ ਵਿਚ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਨੂੰ ਮਾਤ ਖਾਣੀ ਪਈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਬਾਰਬਰਾ ਬੁਸ਼ ਦਾ ਵੀ ਇਸੇ ਸਾਲ ਕਰੀਬ 8 ਮਹੀਨੇ ਪਹਿਲਾਂ 92 ਸਾਲ ਦੀ ਉਮਰ 'ਚ ਦੇਹਾਂਤ ਹੋਇਆ ਸੀ। ਜਾਰਜ ਡਬਲਿਊ ਬੁਸ਼ ਦੇ ਬਾਰੇ ਵਿਚ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਅਮਰੀਕਾ ਦੇ ਸਭ ਤੋਂ ਲੰਮੀ ਉਮਰ ਵਾਲੇ ਰਾਸ਼ਟਰਪਤੀ ਰਹੇ ਹਨ। ਉਨ੍ਹਾਂ ਤੋਂ ਪਹਿਲਾਂ ਦੇ ਜਿੰਨੇ ਵੀ ਰਾਸ਼ਟਰਪਤੀ ਰਹੇ ਕੋਈ ਵੀ 94 ਸਾਲ ਦੀ ਉਮਰ ਤੱਕ ਜੀਅ ਨਹੀਂ ਸਕਿਆ।