8.5 ਲੱਖ ਡਾਲਰ 'ਚ ਨਿਲਾਮ ਹੋਇਆ 'ਚੰਨ ਦਾ ਟੁਕੜਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਯਾਰਕ 'ਚ ਦੁਨਿਆਂ ਤੋਂ ਬਾਹਰ ਦੀਆਂ ਚੀਜ਼ਾਂ ਭਾਵ ਚੰਦ ਦੀਆਂ ਦੋ ਚੱਟਾਨਾਂ 8.5 ਲੱਖ ਡਾਲਰ ਰਕਮ 'ਚ ਨੀਲਾਮ ਕੀਤੀਆਂ ਗਈਆਂ।ਵੀਰਵਾਰ ਨੂੰ ਹੋਈ ਇਸ ਨੀਲਾਮੀ 'ਚ ਸਿਰਫ ..

New York two rocks of the moon

ਨਿਊਯਾਰਕ (ਭਾਸ਼ਾ): ਨਿਊਯਾਰਕ 'ਚ ਦੁਨਿਆਂ ਤੋਂ ਬਾਹਰ ਦੀਆਂ ਚੀਜ਼ਾਂ ਭਾਵ ਚੰਦ ਦੀਆਂ ਦੋ ਚੱਟਾਨਾਂ 8.5 ਲੱਖ ਡਾਲਰ ਰਕਮ 'ਚ ਨੀਲਾਮ ਕੀਤੀਆਂ ਗਈਆਂ।ਵੀਰਵਾਰ ਨੂੰ ਹੋਈ ਇਸ ਨੀਲਾਮੀ 'ਚ ਸਿਰਫ ਧਰਤੀ ਤੋਂ ਬਾਹਰ ਦਾ ਸਾਮਾਨ ਹੀ ਪੇਸ਼ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਨੀਲਾਮੀ ਚੰਦਰਮਾ 'ਤੇ ਪਹਿਲਾ ਮਨੁੱਖ ਭੇਜਣ ਵਾਲੇ ਅਪੋਲੋ 8 ਮਿਸ਼ਨ ਦੀ 50ਵੀਂ ਵਰ੍ਹੇਗੰਢ ਤੋਂ ਇੱਕ ਮਹੀਨੇ ਪਹਿਲਾਂ ਕੀਤੀ ਗਈ।

ਇਹ ਚੱਟਾਨਾਂ ਅਸਲ 'ਚ ਛੋਟੇ-ਛੋਟੇ ਟੁਕੜੇ ਹਨ ਜਿਨ੍ਹਾਂ ਦੀ ਕੀਮਤ 7 ਲੱਖ ਡਾਲਰ ਤੋਂ 10 ਲੱਖ ਡਾਲਰ ਸੀ ਪਰ ਟੈਕਸ ਅਤੇ ਕਮਿਸ਼ਨਾਂ ਤੋਂ ਬਾਅਦ ਇਹ 8.55 ਲੱਖ ਡਾਲਰ 'ਚ ਵਿਕੀਆਂ ਹਨ। ਦੱਸ ਦਈਏ ਕਿ ਰੂਸ ਵੱਲੋਂ 1970 'ਚ ਚੰਦ 'ਤੇ ਭੇਜੇ ਬਿਨ੍ਹਾਂ ਮਨੁੱਖ ਵਾਲੇ ਲੂਨਾ-16 ਨੂੰ ਚੰਦ ਦੀਆਂ ਤਿੰਨ ਛੋਟੀਆਂ ਚੱਟਾਨਾਂ ਮਿਲੀਆਂ ਸਨ ਅਤੇ ਇਹ ਚੱਟਾਨਾਂ ਸਭ ਤੋਂ ਪਹਿਲਾਂ ਸੋਵੀਅਤ ਸੰਘ ਦੇ ਸਪੇਸ ਪ੍ਰੋਗ੍ਰਾਮ ਦੀ ਡਾਇਰੈਕਟਰ ਨੀਨਾ ਇਵਾਨੋਵਨਾ, ਯੂਐਸਐਸਆਰ ਤੋਂ ਇੱਕ ਤੋਹਫ਼ੇ

ਵਜੋਂ ਇਹ ਚੱਟਾਨਾਂ ਲੈਣ ਵਾਲੀ ਸਰਗੇਈ ਪਾਵਲੋਵਿਕ ਕੋਰੋਲੇਵ ਦੇ ਅਧਿਕਾਰ 'ਚ ਸਨ। ਦੱਸ ਦਈਏ ਕਿ ਯੂਐਸਐਸਆਰ ਨੇ ਕੋਰੋਲੇਵ ਨੂੰ ਇਹ ਚੱਟਾਨਾਂ ਉਸ ਦੇ ਮਰਹੂਮ ਪਤੀ ਦੇ ਯੋਗਦਾਨ ਕਾਰਨ ਤੋਹਫੇ ਵਜੋਂ ਦਿੱਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਇਹ 1993 'ਚ ਸੂਦਬੀਜ ਨੀਲਾਮੀ 'ਚ ਵਿਕੀਆਂ ਸੀ। ਇਤਿਹਾਸ 'ਚ ਇਹ ਪਹਿਲੀ ਵਾਰ ਆਮ ਲੋਕਾਂ ਲਈ ਦੁਨੀਆ ਤੋਂ ਬਾਹਰ ਦੀਆਂ ਚੀਜ਼ਾਂ ਦੀ ਨੀਲਾਮੀ ਸੀ।

ਇਸ ਨੀਲਾਮੀ 'ਚ ਨਾਸਾ ਨੇ 1963 ਤੋਂ 1964 ਵਿਚ ਅਮਰੀਕਾ ਦੇ ਪੁਲਾੜ ਵਿਗਿਆਨੀ ਪੈਟ ਕੋਨਰਾਡ ਲਈ ਤਿਆਰ ਕੀਤਾ ਜੈਮਿਨੀ ਸਪੇਸ ਸੂਟ ਵੀ 1,62,500 ਡਾਲਰ 'ਚ ਨੀਲਾਮ ਕੀਤਾ ਗਿਅ।