ਕੈਨੇਡੀਅਨ ਅਦਾਕਾਰਾ ਪਾਮੇਲਾ ਨੇ ਮੋਦੀ ਨੂੰ ਲਿਖੀ ਚਿੱਠੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਨਵਰਾਂ ਪ੍ਰਤੀ ਦਿਆਲੂ ਬਣਨ ਦੀ ਕੀਤੀ ਅਪੀਲ

Hollywood actress Pamela Anderson writes to Indian PM Modi to promote vegan food

ਨਿਊਯਾਰਕ/ਓਟਾਵਾ : ਕੈਨੇਡੀਅਨ ਅਦਾਕਾਰਾ ਪਾਮੇਲਾ ਐਂਡਰਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖਾਸ ਚਿੱਠੀ ਲਿਖੀ ਹੈ ਜਿਸ ਵਿਚ ਦਿੱਲੀ ਤੇ ਪੂਰੇ ਭਾਰਤ ਵਿਚ ਵਧਦੇ ਪ੍ਰਦੂਸ਼ਣ ਦੇ ਨਾਲ ਹੀ ਜਾਨਵਰਾਂ ਦੀ ਹਾਲਤ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਪਾਮੇਲਾ ਲਗਭਗ 9 ਸਾਲ ਪਹਿਲਾਂ ਭਾਰਤ ਆਈ ਸੀ ਤੇ ਉਸ ਨੇ ਹਮੇਸ਼ਾ ਹੀ ਦੇਸ਼ ਦੀ ਸੰਸਕ੍ਰਿਤੀ ਦੀ ਸ਼ਲਾਘਾ ਕੀਤੀ ਹੈ।

ਪਾਮੇਲਾ ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਦੀ ਸਨਮਾਨਿਤ ਡਾਇਰੈਕਟਰ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਵਿਚ ਸ਼ਾਕਾਹਾਰੀ ਖਾਣੇ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਭਾਰਤ ਵਿਚ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਦੇ ਅਸਰ 'ਤੇ ਵੀ ਰੋਕ ਲਾਉਣੀ ਚਾਹੀਦੀ ਹੈ। ਪਾਮੇਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਦੁੱਧ ਦੀ ਥਾਂ ਸੋਇਆ ਨਾਲ ਬਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ।

ਇਸ ਤੋਂ ਇਲਾਵਾ ਮੀਟ 'ਤੇ ਬੈਨ ਲਗਾਉਣ ਤੋਂ ਇਲਾਵਾ ਜਾਨਵਰਾਂ ਨਾਲ ਬਣੇ ਦੂਜੇ ਉਤਪਾਦਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਪਾਮੇਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਰਕਾਰੀ ਮੀਟਿੰਗਾਂ ਵਿਚ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਪਾਮੇਲਾ ਦੀ ਮੰਨੀਏ ਤਾਂ ਜਾਨਵਰਾਂ ਨੂੰ ਡੇਅਰੀ, ਮੀਟ ਤੇ ਅੰਡਿਆਂ ਲਈ ਪਾਲਣ ਦਾ ਮਤਲਬ ਹਰ ਪੰਜ ਵਿਚੋਂ ਇਕ ਇਨਸਾਨ ਦਾ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਯੋਗਦਾਨ ਦੇਣ ਬਰਾਬਰ ਹੈ।

 


 

ਉਨ੍ਹਾਂ ਲਿਖਿਆ ਕਿ ਅੱਜ ਦੀ ਤਰੀਕ ਵਿਚ ਮੀਟ ਤੇ ਡੇਅਰੀ ਕੰਪਨੀਆਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਪ੍ਰਦੂਸ਼ਕ ਬਣ ਚੁੱਕੀਆਂ ਹਨ ਤੇ ਯੂਨਾਈਟੇਡ ਨੇਸ਼ਨਸ ਵਲੋਂ ਵੀ ਚਿਤਾਵਨੀ ਦਿਤੀ ਗਈ ਹੈ ਕਿ ਵੀਗਨ ਟ੍ਰੈਂਡ ਨੂੰ ਬੜਾਵਾ ਦੇ ਕੇ ਕਲਾਈਮੇਟ ਚੇਂਜ ਨਾਲ ਨਜਿੱਠਿਆ ਜਾ ਸਕਦਾ ਹੈ। ਇਹ ਇਕ ਵਿਕਲਪ ਨਹੀਂ ਲੋੜ ਹੈ।

ਇਸ ਦੌਰਾਨ ਪਾਮੇਲਾ ਨੇ ਮੋਦੀ ਨੂੰ ਨਿਊਜ਼ੀਲੈਂਡ, ਚੀਨ ਤੇ ਜਰਮਨੀ ਦੇ ਨਕਸ਼ੇਕਦਮ 'ਤੇ ਚੱਲਣ ਨੂੰ ਕਿਹਾ ਹੈ, ਜਿਨ੍ਹਾਂ ਨੇ ਮੀਟ ਦੀ ਵਰਤੋਂ ਨੂੰ ਹਰ ਸਰਕਾਰੀ ਪ੍ਰੋਗਰਾਮ ਵਿਚ ਬੈਨ ਕਰ ਦਿਤਾ ਹੈ। ਪਾਮੇਲਾ ਐਂਡਰਸਨ ਨੂੰ ਭਾਰਤੀ ਦਰਸ਼ਕਾਂ ਨੇ ਬਿੱਗ-ਬੌਸ ਦੇ ਚੌਥੇ ਸੀਜ਼ਨ ਵਿਚ ਦੇਖਿਆ ਸੀ। ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਅਜਿਹੀ ਹੀ ਚਿੱਠੀ ਲਿਖੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।