ਪਾਕਿ ਮੰਤਰੀ ਦਾ ਦਾਅਵਾ- ਕਰਤਾਰਪੁਰ ਲਾਂਘੇ ਪਿੱਛੇ ਪਾਕਿ ਫੌਜ ਮੁਖੀ ਦਾ ਦਿਮਾਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਇਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘੇ ਦਾ ਉਦਘਾਟਨ ਪਾਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਦਿਮਾਗ ਹੈ

Kartarpur corridor Gen Bajwa's brainchild

ਇਸਲਾਮਾਬਾਦ: ਪਾਕਿਸਤਾਨ ਦੇ ਇਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਉਦਘਾਟਨ ਪਿੱਛੇ ਪਾਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਦਿਮਾਗ ਹੈ ਅਤੇ ਇਹ ਗੱਲ ਹਮੇਸ਼ਾਂ ਭਾਰਤ ਨੂੰ ਚੁੱਭਦੀ ਰਹੇਗੀ। ਇਹ ਬਿਆਨ ਸ਼ਨੀਵਾਰ ਨੂੰ ਇਮਰਾਨ ਖ਼ਾਨ ਸਰਕਾਰ ਦੇ ਇਕ ਸੀਨੀਅਰ ਮੰਤਰੀ ਨੇ ਦਿੱਤਾ।

ਇਸ ਬਿਆਨ ਦੇ ਜ਼ਰੀਏ ਉਹਨਾਂ ਨੇ ਹਾਲੇ ਤੱਕ ਕਰਤਾਰਪੁਰ ਲਾਂਘੇ ਲਈ ਪੀਐਮ ਇਮਰਾਨ ਖ਼ਾਨ ਨੂੰ ਦਿੱਤੇ ਜਾਣ ਵਾਲੇ ਸਿਹਰੇ ਦੇ ਉਲਟ ਗੱਲ ਕਹੀ ਹੈ। ਪਾਕਿ ਪੀਐਮ ਨੇ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। ਗੁਰੂ ਨਾਨਕ ਦੇਵ  ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਏ ਇਸ ਉਦਘਾਟਨ ਤੋਂ ਬਾਅਦ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਜਾਣ ਲੱਗੇ।

ਪਾਕਿ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ, ‘ਜਨਰਲ ਬਾਜਵਾ ਨੇ ਇਸ ਲਾਂਘੇ ਨੂੰ ਖੋਲ੍ਹ ਕੇ ਭਾਰਤ ‘ਤੇ ਕਰਾਰਾ ਹਮਲਾ ਕੀਤਾ ਹੈ। ਇਸ ਪ੍ਰਾਜੈਕਟ ਦੇ ਜ਼ਰੀਏ ਪਾਕਿਸਤਾਨ ਨੇ ਸ਼ਾਂਤੀ ਦਾ ਮਾਹੌਲ ਬਣਾਇਆ ਤੇ ਸਿੱਖ ਕੌਮ ਦਾ ਪਿਆਰ ਜਿੱਤ ਲਿਆ। ਰਾਸ਼ਿਦ ਨੇ ਭਾਰਤੀ ਮੀਡੀਆ ‘ਤੇ ਜਾਣਬੁੱਝ ਕੇ ਜਨਰਲ ਬਾਜਵਾ ਦੀ ਸੇਵਾ ਦੇ ਵਿਸਥਾਰ ਨੂੰ ਵੱਡੀ ਖ਼ਬਰ ਬਣਾਉਣ ਦਾ ਦੋਸ਼ ਲਾਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।