ਉਤਰੀ ਕੋਰੀਆ ਦੇ ਤਾਨਾਸ਼ਾਹ ਨੇ ਬਿਨਾ ਮਨਜ਼ੂਰੀ ਕੋਰੋਨਾ ਵੈਕਸੀਨ ਖ਼ੁਦ ਨੂੰ ਲਵਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਤਰੀ ਕੋਰੀਆ ਦੇ ਤਾਨਾਸ਼ਾਹ ਨੇ ਬਿਨਾ ਮਨਜ਼ੂਰੀ ਕੋਰੋਨਾ ਵੈਕਸੀਨ ਖ਼ੁਦ ਨੂੰ ਲਵਾਈ

image

ਵਾਸ਼ਿੰਗਟਨ, 1 ਦਸੰਬਰ : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ ਅਤੇ ਉਸ ਦੇ ਪਰਵਾਰ ਨੇ ਬਿਨਾ ਮਨਜ਼ੂਰੀ ਵਾਲੀ ਕੋਰੋਨਾ ਵੈਕਸੀਨ ਲਗਵਾਹੀ ਹੈ। ਜਾਪਾਨ ਦੇ ਦੋ ਖੁਫ਼ੀਆ ਸੂਤਰਾਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਗਿਆ ਹੈ । ਰੀਪੋਰਟ ਅਨੁਸਾਰ ਕਿਮ ਜੋਂਗ ਦੇ ਨਾਲ-ਨਾਲ ਉੱਤਰੀ ਕੋਰੀਆ 'ਚ ਕਈ ਹੋਰ ਉੱਚ-ਉੱਚ ਅਧਿਕਾਰੀਆਂ ਅਤੇ ਕਿਮ ਦੇ ਪਰਵਾਰ ਦੇ ਲੋਕਾਂ ਨੂੰ ਵੀ ਕੋਰੋਨਾ ਟੀਕਾ ਲਗਾਇਆ ਗਿਆ ਹੈ । ਰੀਪੋਰਟ ਅਨੁਸਾਰ, ਚੀਨੀ ਸਰਕਾਰ ਨੇ ਉੱਤਰੀ ਕੋਰੀਆ ਨੂੰ ਗੁਪਤ ਕੋਰੋਨਾ ਟੀਕਾ ਸਪਲਾਈ ਕੀਤਾ ਸੀ। ਪਿਛਲੇ ਦੋ ਤਿੰਨ ਹਫ਼ਤਿਆਂ ਦੇ ਅੰਦਰ ਹੀ ਕਿਮ ਜੋਂਗ ਅਤੇ ਹੋਰਾਂ ਨੂੰ ਟੀਕਾ ਲਗਾਇਆ ਗਿਆ ਹੈ।

image

ਇਸ ਤੋਂ ਪਹਿਲਾਂ ਇਕ ਹੋਰ ਰੀਪੋਰਟ 'ਚ ਕਿਹਾ ਗਿਆ ਸੀ ਕਿ ਐਸਟਰਾਜ਼ੇਨੇਕਾ ਕੰਪਨੀ ਦੀ ਕੋਰੋਨਾ ਵੈਕਸੀਨ ਦਾ ਡਾਟਾ ਹੈਕ ਕਰਨ ਪਿੱਛੇ ਉੱਤਰੀ ਕੋਰੀਆ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਉਥੇ ਹੀ ਉੱਤਰ ਕੋਰੀਆ ਕੋਰੋਨਾ ਵਾਇਰਸ ਨਾਲ ਬਹੁਤ ਜ਼ਿਆਦਾ ਜੂਝ ਰਿਹਾ ਹੈ। ਹਾਲਾਂਕਿ, ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਿੰਨੀ ਹੈ ਇਹ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤਾ ਗਿਆ ਹੈ। ਕੋਰੋਨਾ ਤੋਂ ਬਚਣ ਲਈ ਉੱਤਰੀ ਕੋਰੀਆ ਨੇ ਜਨਵਰੀ 'ਚ ਅਪਣੀ ਸਰਹੱਦ ਬੰਦ ਕਰ ਦਿਤੀ ਸੀ । ਹਾਲਾਂਕਿ, ਇਸਦੇ ਬਾਵਜੂਦ ਉੱਤਰੀ ਕੋਰੀਆ ਵਿਚ ਕੋਰੋਨਾ ਦੇ ਕੁੱਝ ਕੇਸ ਕਥਿਤ ਤੌਰ 'ਤੇ ਪਹੁੰਚੇ। ਪਿਛਲੇ ਮਹੀਨੇ ਇਕ ਰੀਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਉੱਤਰੀ ਕੋਰੀਆ ਨੇ ਕੋਰੋਨਾ ਪੀੜਤਾਂ ਨੂੰ ਅਪਣੇ ਦੇਸ਼ ਵਿਚ ਗੁਪਤ ਕੈਂਪਾਂ 'ਚ ਭੁੱਖੇ ਮਰਨ ਲਈ ਛੱਡ ਦਿਤਾ ਹੈ । (ਏਜੰਸੀ)