ਈਰਾਨ ਦੇ ਖ਼ਰਾਬ ਅਰਥਚਾਰੇ ਤੋਂ ਭੜਕੇ ਲੋਕ ਸੜਕਾਂ ’ਤੇ, ਪ੍ਰਦਰਸ਼ਨਾਂ ’ਚ ਸੱਤ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਜਧਾਨੀ ਤੇਹਰਾਨ ਤੋਂ ਬਾਅਦ ਸੂਬਿਆਂ ’ਚ ਵੀ ਫੈਲੇ ਪ੍ਰਦਰਸ਼ਨ

People in Iran, angered by the poor economy, took to the streets, seven people died in the protests

ਦੁਬਈ (ਸੰਯੁਕਤ ਅਰਬ ਅਮੀਰਾਤ): ਈਰਾਨ ਦੀ ਖ਼ਰਾਬ ਅਰਥਵਿਵਸਥਾ ਤੋਂ ਭੜਕੀ ਜਨਤਾ ਸੜਕਾਂ ਉਤੇ ਉਤਰ ਆਈ ਹੈ ਅਤੇ ਵੀਰਵਾਰ ਨੂੰ ਇਹ ਪ੍ਰਦਰਸ਼ਨ ਸੂਬਿਆਂ ਵਿਚ ਵੀ ਫੈਲ ਗਏ, ਜਿੱਥੇ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਕਾਰਨ ਘੱਟ ਤੋਂ ਘੱਟ ਸੱਤ ਲੋਕ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਪ੍ਰਦਰਸ਼ਨ ’ਚ ਸੱਤ ਲੋਕਾਂ ਦੇ ਮਾਰੇ ਜਾਣ ਨਾਲ ਅਜਿਹੇ ਸੰਕੇਤ ਮਿਲ ਰਹੇ ਹਨ ਦੇਸ਼ ਦੀ ਸਰਕਾਰ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਮੂਡ ਵਿਚ ਹੈ। ਪਰ ਪ੍ਰਦਰਸ਼ਨਕਾਰੀ ਵੀ ਅੜੇ ਹੋਏ ਹਨ। ਰਾਜਧਾਨੀ ਤੇਹਰਾਨ ’ਚ ਪ੍ਰਦਰਸ਼ਨ ਭਾਵੇਂ ਹੌਲੀ ਪੈ ਗਏ ਹੋਣ, ਪਰ ਹੋਣ ਥਾਵਾਂ ’ਤੇ ਇਨ੍ਹਾਂ ’ਚ ਤੇਜ਼ੀ ਆਈ ਹੈ। ਬੁਧਵਾਰ ਨੂੰ ਦੋ ਅਤੇ ਵੀਰਵਾਰ ਨੂੰ ਪੰਜ ਲੋਕਾਂ ਦੀ ਮੌਤ ਚਾਰ ਸ਼ਹਿਰਾਂ ’ਚ ਹੋਈ। ਇਨ੍ਹਾਂ ਚਾਰ ਸ਼ਹਿਰਾਂ ’ਚ ਲੂਰ ਨਸਲ ਦੇ ਭਾਈਚਾਰੇ ਦੇ ਲੋਕਾਂ ਦੀ ਬਹੁਗਿਣਤੀ ਹੈ।

ਇਹ ਵਿਰੋਧ ਪ੍ਰਦਰਸ਼ਨ 2022 ਤੋਂ ਬਾਅਦ ਤੋਂ ਈਰਾਨ ਦੇ ਸਭ ਤੋਂ ਵੱਡੇ ਪ੍ਰਦਰਸ਼ਨ ਦੇ ਰੂਪ ’ਚ ਉਭਰਿਆ ਹੈ। ਸਾਲ 2022 ’ਚ ਪੁਲਿਸ ਹਿਰਾਸਤ ’ਚ 22 ਸਾਲ ਦੀ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਪ੍ਰਦਰਸ਼ਨ ਹੋਏ ਸਨ।

ਅਰਥਵਿਵਸਥਾ ਨੂੰ ਲੈ ਕੇ ਸਭ ਤੋਂ ਵੱਧ ਹਿੰਸਾ ਈਰਾਨ ਦੇ ਲੋਰੇਸਟਾਨ ਸੂਬੇ ਦੇ ਅਜਨਾ ਸ਼ਹਿਰ ਵਿਚ ਵੇਖੀ ਗਈ। ਸੋਸ਼ਲ ਮੀਡੀਆ ਉਤੇ ਸਾਹਮਣੇ ਆਏ ਵੀਡੀਓ ’ਚ ਉਥੇ ਸੜਕਾਂ ਉਤੇ ਸੜਦੀਆਂ ਵਸਤਾਂ ਦਿਸ ਰਹੀਆਂ ਹਨ ਅਤੇ ਨਾਲ ਹੀ ਗੋਲੀਆਂ ਦੀਆਂ ਆਵਾਜ਼ਾਂ ਗੂੰਜਦੀਆਂ ਹਨ ਜਦਕਿ ਲੋਕ ‘ਬੇਸ਼ਰਮ! ਬੇਸ਼ਰਮ!’ ਦਾ ਰੌਲਾ ਪਾ ਰਹੇ ਹਨ।

ਨੀਮ-ਸਰਕਾਰੀ ਸਮਾਚਾਰ ਏਜੰਸੀ ਫਾਰਸ ਨੇ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿਤੀ। ਸੁਧਾਰ ਸਮਰਥਾ ਮੀਡੀਆ ਸੰਸਥਾਨਾਂ ਸਮੇਤ ਹੋਰ ਮੀਡੀਆ ਨੇ ਫ਼ਾਰਸ ਦੇ ਹਵਾਲੇ ਨਾਲ ਘਟਨਾਵਾਂ ਦਾ ਜ਼ਿਕਰ ਕੀਤਾ ਹੈ।