ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚੀਨ ਦੇਵੇਗਾ 2.5 ਅਰਬ ਡਾਲਰ ਦਾ ਕਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਅਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਲਈ 2.5 ਅਰਬ ਡਾਲਰ ਦਾ ਕਰਜ ਦੇਵੇਗਾ। ਇਕ ਮੀਡੀਆ ਰਿਪੋਰਟ ਵਿਚ ਸ਼ਨੀਵਾਰ ....

Imran Khan and Li Keqiang

ਇਸਲਾਮਾਬਾਦ: ਚੀਨ ਅਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਲਈ 2.5 ਅਰਬ ਡਾਲਰ ਦਾ ਕਰਜ ਦੇਵੇਗਾ। ਇਕ ਮੀਡੀਆ ਰਿਪੋਰਟ ਵਿਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ ਗਈ। ਪਾਕਿਸਤਾਨ ਇਸ ਸਮੇਂ ਵਿਦੇਸ਼ੀ ਮੁਦਰਾ ਭੰਡਾਰ 'ਚ ਘਟੌਤੀ ਅਤੇ ਵਿਦੇਸ਼ੀ ਕਰਜ ਦੇ ਵੱਧੇ ਜਾਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ।  

ਦੱਸ ਦਈਏ ਕਿ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਢਿੱਗ ਕੇ 8.12 ਅਰਬ ਡਾਲਰ 'ਤੇ ਆ ਗਿਆ ਹੈ ਜੋ ਕਿ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵਬੈਂਕ ਦੇ ਸੁਝਾਅ ਹੇਠਲੇ ਪੱਧਰ ਤੋਂ ਵੀ ਘੱਟ ਹੈ। ਇਹ ਭੰਡਾਰ ਸਿਰਫ਼ ਸੱਤ ਹਫ਼ਤੇ ਦੇ ਆਯਾਤ ਦੇ ਭੁਗਤਾਨ ਲਾਇਕ ਹੈ।  ਇਸ ਕਾਰਨ ਸੰਸਾਰ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਪਾਕਿਸਤਾਨ ਨੂੰ ਕਰਜ ਦੇਣ ਤੋਂ ਮਨਾ ਕਰ ਚੁੱਕੇ ਹਨ।  

ਪਾਕਿਸਤਾਨੀ ਅਖਬਾਰ ਦੇ ਮੁਤਾਬਕ ਵਿੱਤ ਮੰਤਰਾਲਾ ਦੇ ਇਕ ਸਿਖਰ ਅਧਿਕਾਰੀ ਨੇ ਕਿਹਾ ਕਿ ‘ਪੇਇਚਿੰਗ ਕੇਂਦਰੀ ਬੈਂਕ ਦੇ ਕੋਲ 2.5 ਅਰਬ ਡਾਲਰ ਜਮਾਂ ਕਰੇਗਾ।’ ਅਖਬਾਰ ਨੇ ਕਿਹਾ ਕਿ ਇਸ ਮਦਦ ਤੋਂ ਬਾਅਦ ਚਾਲੂ ਵਿੱਤ ਸਾਲ ਚੀਨ ਵਲੋਂ ਦਿੱਤੀ ਗਈ ਸਹਾਇਤਾ ਰਾਸ਼ੀ 4.5 ਅਰਬ ਡਾਲਰ 'ਤੇ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਚੀਨ ਨੇ ਪਿਛਲੇ ਸਾਲ ਜੁਲਾਈ ਵਿਚ ਪਾਕਿਸਤਾਨ ਨੂੰ ਦੋ ਅਰਬ ਡਾਲਰ ਦਾ ਕਰਜ਼ ਦਿਤਾ ਸੀ।