ਫ੍ਰੀ 'ਚ ਰਹਿਣ ਅਤੇ ਖਾਣ ਲਈ ਜੇਲ੍ਹ ਜਾਣਾ ਚਾਹੁੰਦੇ ਨੇ ਜਪਾਨ ਦੇ ਬਜ਼ੁਰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ ‘ਚ ਬਜ਼ੁਰਗਾਂ ਵੱਲੋਂ ਅਪਰਾਧਾਂ ‘ਚ ਵਾਧਾ ਹੋ ਰਿਹਾ ਹੈ। ਬੀਤੇ 20 ਸਾਲਾਂ ‘ਚ ਇੱਥੋਂ ਦੀਆਂ ਜੇਲ੍ਹਾਂ ‘ਚ ਬਜ਼ੁਰਗਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਜੇਲ੍ਹ ‘ਚ...

Olders in Japan jail

ਟੋਕਿਓ: ਜਾਪਾਨ ‘ਚ ਬਜ਼ੁਰਗਾਂ ਵੱਲੋਂ ਅਪਰਾਧਾਂ ‘ਚ ਵਾਧਾ ਹੋ ਰਿਹਾ ਹੈ। ਬੀਤੇ 20 ਸਾਲਾਂ ‘ਚ ਇੱਥੋਂ ਦੀਆਂ ਜੇਲ੍ਹਾਂ ‘ਚ ਬਜ਼ੁਰਗਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਜੇਲ੍ਹ ‘ਚ ਆਜ਼ਾਦੀ ਤੇ ਖਾਣ-ਪੀਣ ਦੇ ਵਧੀਆ ਇੰਤਜ਼ਾਮ ਇਸ ਦੇ ਮੁੱਖ ਕਾਰਨ ਹਨ। ਹਿਰੋਸ਼ਿਮਾ ਵਿਚ ਰਹਿਣ ਵਾਲੇ 69 ਸਾਲ  ਦੇ ਤੋਸ਼ਯੋ ਤਕਾਤਾ ਕਹਿੰਦੇ ਹਨ ਕਿ ਮੈਂ ਨਿਯਮ ਇਸਲਈ ਤੋੜਿਆ ਕਿਉਂਕਿ ਮੈਂ ਗਰੀਬ ਸੀ।

ਮੈਂ ਅਜਿਹੀ ਥਾਂ ਜਾਣਾ ਚਾਹੁੰਦਾ ਸੀ ਜਿੱਥੇ ਮੁਫਤ 'ਚ ਖਾਣ-ਪੀਣ ਦਾ ਇਂਤਜਾਮ ਹੋ ਸਕੇ, ਫਿਰ ਉਹ ਥਾਂ ਜੇਲ ਦੇ ਪਿੱਛੇ ਹੀ ਕਿਉਂ ਨਾ ਹੋਵੇ। ਮੈਂ ਪੈਂਸ਼ਨ ਦੇ ਦੌਰ 'ਚ ਪਹੁੰਚ ਗਿਆ ਸੀ ਅਤੇ ਬਿਨਾਂ ਪੈਸੇ ਦੇ ਜ਼ਿੰਦਗੀ ਬੀਤਾ ਰਿਹਾ ਸੀ। ਤੋਸ਼ਿਓ ਨੇ ਪਹਿਲਾ ਦੋਸ਼ 62 ਸਾਲ ਦੀ ਉਮਰ 'ਚ ਕੀਤਾ, ਪਰ ਕੋਰਟ ਨੇ ਉਨ੍ਹਾਂ 'ਤੇ ਤਰਸ ਦਿਖਾਉਂਦੇ ਹੋਏ ਸਿਰਫ਼ ਇਕ ਸਾਲ ਲਈ ਜੇਲ੍ਹ ਭੇਜਿਆ ।ਇਸ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਅਪਰਾਧ ਕਿਤੇ।

ਤੋਸ਼ਿਓ ਦੇ ਮੁਤਾਬਕ- ਮੈਂ ਇਕ ਵਾਰ ਪਾਰਕ 'ਚ ਔਰਤਾਂ ਨੂੰ ਸਿਰਫ ਚਾਕੂ ਵਿਖਾਇਆ ਤਾਂ ਜੋ ਉਹ ਡਰ ਕੇ ਪੁਲਿਸ ਨੂੰ ਸੱਦ ਲਵੇਂ। ਤੋਸ਼ਿਓ 8 ਸਾਲ ਜੇਲ੍ਹ 'ਚ ਬੀਤਾ ਚੁੱਕਿਆ ਹੈ। ਜੇਲ੍ਹ 'ਚ ਰਹਿਣ ਦੇ ਤਜੁਰਬੇ 'ਤੇ ਤੋਸ਼ਿਓ ਦੱਸਦੇ ਹਨ- ਮੈਂ ਉੱਥੇ ਆਜ਼ਾਦ ਰਹਿ ਸਕਦਾ ਸੀ। ਜਦੋਂ ਮੈਂ ਬਾਹਰ ਆਇਆ ਤਾਂ ਮੈਂ ਕੁੱਝ ਪੈਸੇ ਵੀ ਬਚਾ ਲੇ । ਜੇਲ੍ਹ 'ਚ ਰਹਿਣਾ ਕਿਸੇ ਵੀ ਲਿਹਾਜ਼ ਤੋਂ ਦਰਦਭਰਿਆ ਅਨੁਭਵ ਨਹੀਂ ਰਿਹਾ।

 ਜਾਪਾਨ 'ਚ 65 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਲੋਂ ਅਪਰਾਧ ਕੀਤੇ ਜਾਣ ਦੀ ਗਿਣਤੀ 'ਚ ਵਾਧਾ ਹੋ ਰਹੀ ਹੈ। 1997 'ਚ 20 ਮੁਲਜਮਾਂ 'ਚੋਂ ਇਸ ਉਮਰ ਵਰਗ ਦਾ ਇਕ ਵਿਅਕਤੀ ਹੁੰਦਾ ਸੀ। ਹੁਣ ਇਹ ਗਿਣਤੀ ਪੰਜ ਮੁਲਜਮਾਂ 'ਤੇ ਇਕ ਬੁਜੁਰਗ ਦੀ ਹੋਵੇਗੀ। ਤੋਸ਼ਿਓ ਦੀ ਤਰ੍ਹਾਂ ਕਈ ਬਜ਼ੁਰਗ ਵਾਰ-ਵਾਰ ਅਪਰਾਧ ਕਰ ਰਹੇ ਹਨ। 2016 'ਚ 2500 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।